ਅਯੁੱਧਿਆ ਵਿਵਾਦ: ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਅਯੁੱਧਿਆ 'ਚ ਸੁਰੱਖਿਆ ਫੋਰਸ ਤਾਇਨਾਤ

By  Jashan A November 9th 2019 09:53 AM

ਅਯੁੱਧਿਆ ਵਿਵਾਦ: ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਅਯੁੱਧਿਆ 'ਚ ਸੁਰੱਖਿਆ ਫੋਰਸ ਤਾਇਨਾਤ,ਅਯੁੱਧਿਆ: ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਣਾ ਹੈ। ਜਿਸ ਦੌਰਾਨ ਇਸ ਫੈਸਲੇ ਤੋਂ ਪਹਿਲਾਂ ਅਯੁੱਧਿਆ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।

Ayodhyaਸ਼ਹਿਰ ਦੇ ਹਰ ਚੌਰਾਹੇ 'ਤੇ ਜਿਥੇ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ, ਉਥੇ ਹਰ ਜਗ੍ਹਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ 'ਅਯੁੱਧਿਆ 'ਚ ਸੁਰੱਖਿਆ ਲਈ 60 ਕੰਪਨੀ ਪੀ.ਏ.ਸੀ. ਅਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ।

ਹੋਰ ਪੜ੍ਹੋ:ਪਟਿਆਲਾ 'ਚ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰਨਗੇ ਅਧਿਆਪਕ, ਰੱਖੀਆਂ ਇਹ ਮੁੱਖ ਮੰਗਾਂ !

ਇਸ 'ਚ 15 ਕੰਪਨੀ ਪੀ.ਏ.ਸੀ., 15 ਕੰਪਨੀ ਸੀ.ਆਰ.ਪੀ.ਐੱਫ. ਅਤੇ 10 ਕੰਪਨੀ ਆਰ.ਏ.ਐੱਫ. ਹਾਲ 'ਚ ਅਯੁੱਧਿਆ ਆਈ ਹੈ, ਜਦਕਿ 20 ਕੰਪਨੀ ਪੀ.ਏ.ਸੀ. ਪਹਿਲਾਂ ਤੋਂ ਹੀ ਇਥੇ ਤਾਇਨਾਤ ਸੀ।

Ayodhyaਇਸ ਦੇ ਨਾਲ ਹੀ ਆਸਮਾਨ ਤੋਂ ਨਿਗਰਾਨੀ ਲਈ ਕੈਮਰੇ ਵਾਲੇ 10 ਡਰੋਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਦੀ ਨਿਗਰਾਨੀ ਲਈ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

-PTC News

Related Post