Sun, May 5, 2024
Whatsapp

ਪਟਿਆਲਾ 'ਚ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰਨਗੇ ਅਧਿਆਪਕ, ਰੱਖੀਆਂ ਇਹ ਮੁੱਖ ਮੰਗਾਂ !

Written by  Joshi -- August 05th 2018 10:43 AM
ਪਟਿਆਲਾ 'ਚ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰਨਗੇ ਅਧਿਆਪਕ, ਰੱਖੀਆਂ ਇਹ ਮੁੱਖ ਮੰਗਾਂ !

ਪਟਿਆਲਾ 'ਚ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰਨਗੇ ਅਧਿਆਪਕ, ਰੱਖੀਆਂ ਇਹ ਮੁੱਖ ਮੰਗਾਂ !

ਪਟਿਆਲਾ 'ਚ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰਨਗੇ ਅਧਿਆਪਕ, ਰੱਖੀਆਂ ਇਹ ਮੁੱਖ ਮੰਗਾਂ! ਪਟਿਆਲਾ ਵਿਚ ਅਧਿਆਪਕ ਯੂਨੀਅਨ ਸਾਂਝਾ ਅਧਿਆਪਕ ਮੋਰਚਾ, ਪੰਜਾਬ ਵੱਲੋਂ ਐਤਵਾਰ ਨੂੰ ਪੰਜਾਬ ਸਰਕਾਰ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਨਾ ਹੋਣ ਦੀ ਸੂਰਤ 'ਚ ਨਿਰਾਸ਼ ਅਧਿਆਪਕਾਂ ਨੇ ਪਟਿਆਲਾ ਵਿਚ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਲੰਬੇ ਸਮੇਂ ਤੋਂ ਮੰਗ ਲਈ ਇਕ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਅੱਜ ਪਟਿਆਲ਼ਾ 'ਚ ਚਿਰਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਵੱਲੋਂ ਅੰਦੋਲਨ ਸ਼ੁਰੀ ਕੀਤਾ ਜਾਵੇਗਾ। ਅੰਦੋਲਨ ਕਰ ਰਹੇ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਹੇਠ ਲਿਖੇ ਮੁਤਾਬਕ ਹਨ: ਸਮੂਹ ਕੱਚੇ ਅਧਿਆਪਕਾਂ ਸਮੇਤ ਵਿਭਾਗੀ 5178 ਅਧਿਆਪਕਾਂ( ਜਿਨਾਂ ਨੂੰ ਨਿਯੁਕਤੀ ਸ਼ਰਤਾਂ ਅਨੁਸਾਰ ਨਵੰਬਰ 17 ਵਿੱਚ ਪੱਕੇ ਕੀਤਾ ਜਾਣਾ ਸੀ ਪਰ ਕੇਸ ਮੰਗਵਾ ਲਏ ਜਾਣ ਦੇ ਬਾਵਜੂਦ ਅੱਜ ਤੱਕ ਵੀ ਪੱਕਾ ਨਹੀਂ ਕੀਤਾ ਉਲਟਾ ਦਿੱਤੀ ਜਾਂਦੀ ਨਿਗੁਣੀ 7000 ਤਨਖ਼ਾਹ ਵੀ ਖ਼ਜ਼ਾਨੇ ਚੋਂ ਬੰਦ ਕਰ ਦਿੱਤੀ ਹੈ), ਸੁਸਾਇਟੀਆਂ ਅਧੀਨ ਠੇਕਾ ਅਧਾਰਿਤ Ssa, Rmsa ਅਤੇ ਪਿਕਟਸ ਤਹਿਤ ਰੈਗੂਲਰ ਕੰਪਿਊਟਰ ਅਧਿਆਪਕਾਂ, Egs, Aie, Str, Iev, Iert ਵਲੰਟੀਅਰ ਅਧਿਆਪਕਾਂ, 3807 ਟਰੇਨਡ ਸਹਿਤ ਸਾਰੇ ਸਿੱਖਿਆ ਪਰੋਵਾਇਡਰਾਂ, ਆਦਰਸ਼ ਸਕੂਲ ਅਧਿਆਪਕਾਂ ਦੀ ਪੂਰੇ ਤਨਖਾਹ 'ਤੇ ਸੇਵਾਵਾਂ ਦੀ ਰੈਗੂਲਰਾਇਜੇਸ਼ਨ ਕਰਵਾਉਣਾ। ਜਨਵਰੀ 2004 ਤੋਂ ਬਾਅਦ ਭਰਤੀ ਅਧਿਆਪਕਾਂ 'ਤੇ ਨਵੀਂ ਪੈਨਸ਼ਨ ਦੀ ਥਾਂ ਪੁਰਾਣੀ ਪੈਨਸ਼ਨ ਪਰਣਾਲੀ ਬਹਾਲ ਕਰਵਾਉਣਾ। ਲੰਬੇ ਸਮੇਂ ਤੋਂ ਰੋਕੇ ਮਹਿੰਗਾਈ ਭੱਤੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣੀ। ਪਾਰਦਰਸ਼ੀ, ਅਧਿਆਪਕ ਤੇ ਸਿੱਖਿਆ ਪੱਖੀ ਬਦਲੀ ਨੀਤੀ ਲਾਗੂ ਕਰਵਾਉਣਾ। ਹਰੇਕ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਦਰੁੱਸਤ ਕਰਵਾਕੇ ਜਾਰੀ ਕਰਵਾਉਣੀਆਂ,  ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਅਤੇ ਲੈਕਚਰਾਰ ਕਾਡਰ, ਲੈਕਚਰਾਰ ਤੋਂ ਪਰਿੰਸੀਪਲ ਅਤੇ ਸੀ.ਐਂਡ.ਵੀ ਕਾਡਰ ਦੀਆਂ ਪੈਡਿੰਗ ਪਰੋਮਸ਼ਨਾਂ ਕਰਵਾਉਣਾ, ਈ.ਟੀ.ਟੀ. ਕਾਡਰ ਦੀ ਹਰੇਕ ਪਰਕਾਰ ਦੀ ਤਰੱਕੀ ਪੂਰੀ ਕਰਵਾਉਣੀ ਗੈਰ ਵਿੱਦਿਅਕ ਕੰਮਾਂ ਸਮੇਤ ਬੀ.ਐੱਲ.ਓ ਡਿਊਟੀਆਂ ਰੱਦ ਕਰਵਾਉਣੀਆਂ। ਹਾਂ ਪੱਖੀ ਨਿਰੀਖਣ ਦੀ ਥਾਂ ਛਾਪੇਮਾਰੂ ਭਾਵਨਾ ਤਹਿਤ ਹੁੰਦੀਆਂ ਚੈਕਿੰਗਾਂ 'ਤੇ ਰੋਕ ਲਗਾਉਣੀ। ਦੱਸ ਦੇਈਏ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਸਰਕਾਰ ਤੋਂ ਖਫਾ ਅਧਿਆਪਕਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਦਵਿੰਦਰ ਸਿੰਘ ਪੂਨੀਆ, ਸਟੇਟ ਕਨਵੀਨਰ, ਨੇ ਕਿਹਾ, "ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਹੋਈ। ਮੀਟਿੰਗ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਇਕ ਮੀਟਿੰਗ ਦਾ ਕੋਈ ਭਰੋਸਾ ਨਹੀਂ ਦਿੱਤਾ, ਇਸ ਲਈ ਅਸੀਂ ਐਤਵਾਰ ਨੂੰ ਵਿਰੋਧ ਕਰਾਂਗੇ। ਰੋਸ ਪ੍ਰਦਰਸ਼ਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਤਕਰੀਬਨ ੨੦੦੦ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਸ਼ਨੀਵਾਰ ਸ਼ਾਮ ਨੂੰ ਮੁੱਖ ਮੰਤਰੀ ਦੇ ਘਰ ਵੱਲ ਆਉਣ ਵਾਲੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਪਟਿਆਲਾ ਵਿਚ ਹੋਰ ਸੁਰੱਖਿਆ ਨੂੰ ਵਧਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸੁਰੱਖਿਆ ਲਈ ਮਹਿਲਾ ਪੁਲਿਸ ਬਲ ਸਮੇਤ ੧ ਹਜ਼ਾਰ ਹੋਰ ਪੁਲਿਸ ਕਰਮਚਾਰੀ ਪਟਿਆਲਾ ਪਹੁੰਚ ਗਏ ਹਨ। —PTC News


Top News view more...

Latest News view more...