ਪਤੰਜਲੀ ਦੀ ਕੋਰੋਨਾ ਦਵਾਈ 'ਤੇ ਵਿਵਾਦ, ਕੋਰੋਨਾ ਦੀ ਦਵਾਈ ਲਾਂਚ ਕਰਨ 'ਤੇ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ ਦਰਜ   

By  Shanker Badra June 24th 2020 06:52 PM -- Updated: June 24th 2020 06:53 PM

ਪਤੰਜਲੀ ਦੀ ਕੋਰੋਨਾ ਦਵਾਈ 'ਤੇ ਵਿਵਾਦ, ਕੋਰੋਨਾ ਦੀ ਦਵਾਈ ਲਾਂਚ ਕਰਨ 'ਤੇ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ ਦਰਜ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦੇ ਪਤੰਜਲੀ ਆਯੂਰਵੈਦਿਕ ਲਿਮਟਿਡ ਦੇ ਦਾਅਵਿਆਂ 'ਤੇ ਆਯੂਸ਼ ਮੰਤਰਾਲੇ ਨੇ ਨੋਟਿਸ ਲਿਆ ਹੈ। ਮੰਤਰਾਲੇ ਨੇ ਪਤਾਂਜਲੀ ਨਾਲ ਕੋਰੋਨਾ ਦੀ ਦਵਾਈ ਨਾਲ ਜੁੜੇ ਇਸ਼ਤਿਹਾਰਾਂ ਨੂੰ ਬੰਦ ਕਰਨ ਅਤੇ ਇਸ 'ਤੇ ਅਪਣੇ ਦਾਅਵੇ ਨੂੰ ਜਨਤਕ ਕਰਨ 'ਤੇ ਰੋਕ ਲਗਾਈ ਹੈ। ਸਰਕਾਰ ਨੇ ਕਿਹਾ ਹੈ ਕਿ ਜਦੋਂ ਤਕ ਇਸ ਦੀ ਸਹੀ ਜਾਂਚ ਨਹੀਂ ਹੋ ਜਾਂਦੀ ,ਓਦੋਂ ਤੱਕ ਇਸ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਰੋਕ ਲੱਗੀ ਰਹੇਗੀ।

ਦਰਅਸਲ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਾਈ ਹੋਈ ਦਵਾਈ ਕੋਰੋਨਿਲ ਕੋਰੋਨਾ ਵਾਇਰਸ ਦਾ ਇਲਾਜ ਕਰਨ 'ਚ ਕਾਰਗਰ ਹੈ। ਉਨ੍ਹਾਂ ਦੇ ਇਸ ਦਾਅਵੇ 'ਤੇ ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਬਾਬਾ ਰਾਮਦੇਵ ਨੇ ਦੇਸ਼ ਨੂੰ ਇਕ ਦਵਾਈ ਦਿੱਤੀ ਹੈ ਪਰ ਨਿਯਮ ਅਨੁਸਾਰ ਇਸ ਨੂੰ ਸਭ ਤੋਂ ਪਹਿਲਾਂ ਆਯੂਸ਼ ਮੰਤਰਾਲੇ 'ਚ ਆਉਣਾ ਹੋਵੇਗਾ।

Baba Ramdev Patanjali Corona medicine Coronil । Complaint Filed Against Ramdev ਪਤੰਜਲੀ ਦੀ ਕੋਰੋਨਾ ਦਵਾਈ 'ਤੇ ਵਿਵਾਦ, ਕੋਰੋਨਾ ਦੀ ਦਵਾਈ ਲਾਂਚ ਕਰਨ 'ਤੇ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ ਦਰਜ

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਰਿਪੋਰਟ ਭੇਜੀ ਗਈ ਹੈ ਪਹਿਲਾ ਅਸੀਂ ਇਸ ਨੂੰ ਦੇਖਾਂਗੇ ਤੇ ਰਿਪੋਰਟ ਦੇਖਣ ਤੋਂ ਬਾਅਦ ਹੀ ਦਵਾਈ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਮਾਮਲੇ 'ਚ ਕੇਂਦਰੀ ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਆਪਣੀ ਦਵਾਈ ਦਾ ਐਲਾਨ ਬਿਨਾਂ ਕਿਸੇ ਮੰਤਰਾਲੇ ਤੋਂ ਆਗਿਆ ਲਈ ਮੀਡੀਆ 'ਚ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਤੋਂ ਜਵਾਬ ਮੰਗਿਆ ਹੈ ਤੇ ਪੂਰੇ ਮਾਮਲੇ ਨੂੰ ਟੌਕਸ ਫੋਰਸ ਨੂੰ ਭੇਜਿਆ ਹੈ।

ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕਰਦਿਆਂ ਬਾਬਾ ਰਾਮਦੇਵ ਨੇ ਕੱਲ੍ਹ ਕੋਰੋਨਿਲ ਦਵਾਈ ਲਾਂਚ ਕੀਤੀ ਸੀ। ਹੁਣ ਅੱਜ ਉਨ੍ਹਾਂ ਖ਼ਿਲਾਫ਼ ਮੁਜ਼ੱਫਰਪੁਰ ਸੀਜੇਐਮ ਕੋਰਟ ਵਿੱਚ ਇਸ ਨੂੰ ਧੋਖਾਧੜੀ ਦੱਸਦਿਆਂ ਕੇਸ ਦਰਜ ਕੀਤਾ ਗਿਆ ਹੈ। ਜ਼ਿਲੇ ਦੇ ਅਹੀਆਪੁਰ ਥਾਣਾ ਖੇਤਰ ਦੇ ਭੀਖਨਪੁਰ ਦੇ ਵਸਨੀਕ ਤਮੰਨਾ ਹਾਸ਼ਮੀ ਨੇ ਠੱਗੀ ਅਤੇ ਧੋਖਾਧੜੀ ਨੂੰ ਲੈ ਕੇ ਸੀਜੇਐਮ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿਚ ਉਨ੍ਹਾਂ ਨੇ ਪਤੰਜਲੀ ਯੂਨੀਵਰਸਿਟੀ ਅਤੇ ਖੋਜ ਸੰਸਥਾ ਦੇ ਕਨਵੀਨਰ ਸਵਾਮੀ ਰਾਮਦੇਵ, ਪਤੰਜਲੀ ਸੰਸਥਾ ਦੇ ਚੇਅਰਮੈਨ ਅਚਾਰੀਆ ਬਾਲਕ੍ਰਿਸ਼ਨ ਨੂੰ ਦੋਸ਼ੀ ਬਣਾਇਆ ਹੈ। ਸੀਜੇਐਮ ਕੋਰਟ ਨੇ ਕੇਸ ਦੀ ਸੁਣਵਾਈ ਲਈ 30 ਜੂਨ ਤਰੀਕ ਨਿਰਧਾਰਤ ਕੀਤੀ ਹੈ।

-PTCNews

Related Post