ਬਾਘਾਪੁਰਾਣਾ : ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋਂ 2 ਕਿੱਲੋਗ੍ਰਾਮ ਹੈਰੋਇਨ ਬਰਾਮਦ , ਦੋਸ਼ੀਆਂ ਦੀ ਭਾਲ ਜਾਰੀ

By  Shanker Badra September 13th 2021 12:56 PM

ਮੋਗਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੋਗਾ ਦੇ ਐਸ.ਐਸ.ਪੀ ਧਰੂਮਨ ਐਚ ਨਿੰਬਾਲੇ ਵੱਲੋ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਪੀ ਜਗਤਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਬਾਘਾਪੁਰਾਣਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ।

ਬਾਘਾਪੁਰਾਣਾ : ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋਂ 2 ਕਿੱਲੋਗ੍ਰਾਮ ਹੈਰੋਇਨ ਬਰਾਮਦ , ਦੋਸ਼ੀਆਂ ਦੀ ਭਾਲ ਜਾਰੀ

ਜਿਸ ਤਹਿਤ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਬਾਘਾਪੁਰਾਣਾ ਦੀ ਟੀਮ ਸਿਟੀ ਮੋਗਾ, ਘੱਲ ਕਲਾਂ ਅਤੇ ਡਗਰੂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਪਿੰਡ ਡਗਰੂ ਪੁੱਜੀ ਤਾਂ ਮੁੱਖਬਰ ਖਾਸ ਨੇ ਗੱਡੀ ਰੋਕ ਕੇ ਇਤਲਾਹ ਦਿੱਤੀ ਕਿ ਭਾਰਤੀ ਸਮੱਗਲਰਾਂ ਨੇ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਪਿੱਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਨੇੜੇ ਲੁਕਾ ਛੁਪਾ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਰੱਖੀ ਹੋਈ ਹੈ , ਜੋ ਭਾਰਤੀ ਸਮੱਗਲਰਾਂ ਨੇ ਇਹ ਹੈਰੋਇਨ ਪੰਜਾਬ ਵਿਚ ਸਪਲਾਈ ਕਰਨੀ ਹੈ।

ਬਾਘਾਪੁਰਾਣਾ : ਸੀ.ਆਈ.ਏ. ਸਟਾਫ ਦੀ ਪੁਲਿਸ ਵੱਲੋਂ 2 ਕਿੱਲੋਗ੍ਰਾਮ ਹੈਰੋਇਨ ਬਰਾਮਦ , ਦੋਸ਼ੀਆਂ ਦੀ ਭਾਲ ਜਾਰੀ

ਸੀ.ਆਈ.ਏ ਟੀਮ ਬਾਘਾਪੁਰਾਣਾ ਵੱਲੋਂ ਉਚ ਅਫਸਰਾਂ ਦੀ ਆਗਿਆ ਨਾਲ BSF ਨਾਲ ਸਾਂਝਾਂ ਅਪਰੇਸ਼ਨ ਕਰਦੇ ਹੋਏ ਮੁਕਬਰ ਵੱਲੋਂ ਦੱਸੇ ਗਏ ਪਿਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਦੇ ਆਸ-ਪਾਸ ਦੇ ਏਰੀਏ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਕੇ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਸ ਸਬੰਧੀ ਮੁਕੱਦਮਾ ਨੰਬਰ 124 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਜਿਸਟਰ ਕਰਕੇ, ਇਹ ਹੈਰੋਇਨ ਕਿਸ ਸਮਗਲਰਾਂ ਦੁਆਰਾ ਮੰਗਾਈ ਗਈ ਸੀ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ, ਇਸਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

-PTCNews

Related Post