ਬੈਂਸ ਭਰਾ ਬਚੇ ਵਾਲ-ਵਾਲ, ਪੁਲਿਸ ਜੁਟੀ ਮਾਮਲੇ ਦੀ ਜਾਂਚ 'ਚ, ਪੜ੍ਹੋ ਪੂਰੀ ਖਬਰ!

By  Joshi November 6th 2017 08:46 PM -- Updated: November 6th 2017 08:51 PM

Bains brothers accident khanna: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਇੱਕ ਹਾਦਸੇ 'ਚ ਉਸ ਸਮੇਂ ਵਾਲ ਵਾਲ ਬਚੇ ਜਦੋਂ ਉਹਨਾਂ ਦੀਆਂ ਗੱਡੀਆਂ ਦੇ ਨਾਲ ਚੱਲਦੇ ਸੁਰੱਖਿਆ ਵਾਹਨ ਨੂੰ ਇੱਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਐਮ.ਐਲ.ਏ ਬੈਂਸ ਦੀ ਪਾਇਲਟ ਦੇ ਡ੍ਰਾਈਵਰ ਅਤੇ ਚਾਰ ਸੁਰੱਖਿਆ ਕਰਮੀਆ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Bains brothers accident: ਬੈਂਸ ਭਰਾ ਬਚੇ ਵਾਲ-ਵਾਲ, ਪੁਲਿਸ ਜੁਟੀ ਮਾਮਲੇ ਦੀ ਜਾਂਚ 'ਚਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਖੰਨਾ ਜੀਟੀ ਰੋਡ ਮਾਰਕਫੈੱਡ ਦੇ ਕੋਲ ਉਸ ਸਮੇਂ ਹੋਇਆ ਜਦੋਂ ਦੋਨੋਂ ਵਿਧਾਇਕ ਬੈਂਸ ਭਰਾ ਆਪਣੇ ਆਪਣੇ ਸੁਰੱਖਿਆ ਕਰਮੀਆਂ ਨਾਲ ਵਾਰਡਬੰਦੀ ਸੰਬੰਧੀ ਬੈਠਕ 'ਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਜਾ ਰਹੇ ਸਨ।

ਖੰਨਾ ਤੋਂ ਨਿਕਲਦੇ ਹੋਏ ਬੈਂਸ ਬ੍ਰਦਰਸ ਤਾਂ ਆਪਣੇ ਵਾਹਨ 'ਚ ਨਿਕਲ ਗਏ ਸੀ ਪਰ ਪਿੱਛੇ ਉਹਨਾਂ ਦੀ ਸੁਰੱਖਿਆ ਪਾਇਲਟ 'ਚੋਂ ਇੱਕ ਜਿਪਸੀ ਨੂੰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਉਹ ਹਾਦਸਾਗ੍ਰਸਤ ਹੋ ਗਈ ਸੀ।

Bains brothers accident: ਬੈਂਸ ਭਰਾ ਬਚੇ ਵਾਲ-ਵਾਲ, ਪੁਲਿਸ ਜੁਟੀ ਮਾਮਲੇ ਦੀ ਜਾਂਚ 'ਚBains brothers accident khanna: ਇਸ ਦੌਰਾਨ ਜਿਪਸੀ ਦੇ ਡ੍ਰਾਈਵਰ ਦੇ ਇਲਾਵਾ ਚਾਰ ਹੋਰ ਸੁਰੱਖਿਆ ਕਰਮੀ ਜ਼ਖਮੀ ਹੋ ਗਏ ਸਨ। ਵਿਧਾਇਕ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਲੋਕਾਂ ਨੇ ਬੱਸ ਦਾ ਨੰਬਰ ਨੋਟ ਕਰ ਕੇ ਪੁਲਿਸ ਨੂੰ ਦੇ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

—PTC News

Related Post