ਕਿਸਾਨ ਮਹਾਂਪੰਚਾਇਤ 'ਚ ਬੋਲੇ ਬਲਬੀਰ ਸਿੰਘ ਰਾਜੇਵਾਲ ,ਕਿਹਾ -ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀ  

By  Shanker Badra February 11th 2021 09:22 PM

ਜਗਰਾਓਂ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 78ਵੇਂ ਦਿਨ ਵੀ ਜਾਰੀ ਹੈ। ਕੇਂਦਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਹੁਣ ਕਿਸਾਨਾਂ ਨੇ ਵਿਰੋਧ ਦਾ ਨਵਾਂ ਪ੍ਰੋਗਰਾਮ ਉਲੀਕੀਆ ਹੈ।ਜਗਰਾਓਂ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਂਪੰਚਾਇਤ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੰਦੋਲਨ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਚਾਹੇ ਕਿੰਨਾ ਵੀ ਲੰਬਾ ਚੱਲੇ ਪਰ ਜਦ ਤੱਕ ਤਿੰਨੋਂ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ,ਅੰਦੋਲਨ ਜਾਰੀ ਰਹੇਗਾ।

ਪੜ੍ਹੋ ਹੋਰ ਖ਼ਬਰਾਂ : ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ, ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ : ਰਾਹੁਲ ਗਾਂਧੀ

Balbir Singh Rajewal Speech Today On kisan Mahapanchayat in Jagraon ਕਿਸਾਨ ਮਹਾਂਪੰਚਾਇਤ 'ਚ ਬੋਲੇ ਬਲਬੀਰ ਸਿੰਘ ਰਾਜੇਵਾਲ ,ਕਿਹਾ -ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀ

ਮਹਾਂਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਵੱਖ -ਵੱਖ ਮੀਟਿੰਗਾਂ ਵਿੱਚ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਇਕ -ਇਕ ਕਲਾਜ 'ਤੇ ਚਰਚਾ ਕੀਤੀ ਸੀ ਅਤੇ ਮੀਟਿੰਗ ਵਿਚ ਮੌਜੂਦ ਮੰਤਰੀਆਂ ਨੇ ਮੰਨਿਆ ਸੀ ਕਿ ਹਰ ਕਲਾਜ਼ ਵਿੱਚ ਕਮੀ ਹੈ। ਮੰਤਰੀਆਂ ਨੇ ਹਰ ਕਲਾਸ ਵਿੱਚ ਸੋਧ ਕਰਨ ਦੀ ਗੱਲ ਤਾਂ ਕਹੀ ਪਰ ਕਮੀਆਂ ਵਾਲੇ ਕਾਨੂੰਨ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।

Balbir Singh Rajewal Speech Today On kisan Mahapanchayat in Jagraon ਕਿਸਾਨ ਮਹਾਂਪੰਚਾਇਤ 'ਚ ਬੋਲੇ ਬਲਬੀਰ ਸਿੰਘ ਰਾਜੇਵਾਲ ,ਕਿਹਾ -ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀ

ਰਾਜੇਵਾਲ ਨੇ ਕਿਹਾ ਕਿ ਉਂਜ ਵੀ ਕੇਂਦਰ ਸਰਕਾਰ ਵੱਲੋਂ ਖੇਤੀ ਨੂੰ ਲੈ ਕੇ ਕਾਨੂੰਨ ਬਣਾਉਣ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਹੈ , ਕਿਓਂਕਿ ਇਹ ਸੂਬੇ ਦਾ ਵਿਸ਼ਾ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ 'ਚ ਫਸਲਾਂ ਦਾ ਬਿਹਤਰੀਨ ਮੰਡੀਕਰਨ ਸਿਸਟਮ ਹੈ ,ਇਸੇ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵੀ ਹਜ਼ਾਰਾਂ ਕੁਇੰਟਲ ਝੋਨਾ ਪੰਜਾਬ ਵਿੱਚ ਵਿਕਣ ਲਈ ਆਉਂਦਾ ਹੈ , ਸਰਕਾਰ ਇਸ ਸਿਸਟਮ ਨੂੰ ਖਰਾਬ ਕਰਨਾ ਚਾਹੁੰਦੀ ਹੈ।

Balbir Singh Rajewal Speech Today On kisan Mahapanchayat in Jagraon ਕਿਸਾਨ ਮਹਾਂਪੰਚਾਇਤ 'ਚ ਬੋਲੇ ਬਲਬੀਰ ਸਿੰਘ ਰਾਜੇਵਾਲ ,ਕਿਹਾ -ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀ

ਇਸ ਦੌਰਾਨ ਕਾਰਪੋਰੇਟ ਘਰਾਣਿਆਂ 'ਤੇ ਵਰ੍ਹਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਹਨ ਅਤੇ ਜਿਹੜੇ ਮਾਡਲ ਵਿਦੇਸ਼ਾਂ ਵਿੱਚ ਅਸਫ਼ਲ ਹੋ ਚੁੱਕੇ ਹਨ ,ਕੇਂਦਰ ਸਰਕਾਰ ਉਸ ਮਾਡਲ ਨੂੰ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਕਿਸਾਨ ਅੰਦੋਲਨ ਨੂੰ ਇੱਕ ਝਟਕਾ ਜ਼ਰੂਰ ਲੱਗਿਆ ਪਰ 2  ਦਿਨ ਬਾਅਦ ਕਿਸਾਨ ਅੰਦੋਲਨ ਮੁੜ ਤੋਂ ਕਾਇਮ ਹੈ।

ਕਿਸਾਨ ਮਹਾਂਪੰਚਾਇਤ 'ਚ ਬੋਲੇ ਬਲਬੀਰ ਸਿੰਘ ਰਾਜੇਵਾਲ ,ਕਿਹਾ -ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਤਿਆਰੀ

ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਹੋਈ ਹਿੰਸਕ ਝੜਪ, 2 ਅਕਾਲੀ ਵਰਕਰਾਂ ਦੀ ਮੌਤ

ਉਨ੍ਹਾਂ ਕਿਹਾ ਕਿ 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਆਮ ਲੋਕਾਂ ਲਈ ਫੀਸ ਮੁਕਤ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 14 ਫਰਵਰੀ ਨੂੰ ਪੁਲਾਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਭਰ ਵਿੱਚ ਜਵਾਨ ਅਤੇ ਕਿਸਾਨ ਕੈਂਡਲ ਮਾਰਚ ਅਤੇ ਮਸ਼ਾਲ ਮਾਰਚ ਕਰਨਗੇ। 16 ਫਰਵਰੀ ਨੂੰ ਕਿਸਾਨ ਸਰ ਛੋਟੂਰਾਮ ਦੇ ਜਨਮ ਦਿਹਾੜੇ ’ਤੇ ਦੇਸ਼ ਭਰ ਵਿੱਚ ਇੱਕਜੁਟਤਾ ਦਿਖਾਉਣਗੇ। ਦੇਸ਼ ਭਰ ਵਿੱਚ 18 ਫਰਵਰੀ ਨੂੰ ਚਾਰ ਘੰਟੇ (12 ਤੋਂ 4 ਵਜੇ) ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ।

-PTCNews

Related Post