ਵੱਧ ਰਹੇ ਗਰਮੀ ਦੇ ਕਹਿਰ ਨਾਲ 50 ਸਾਲਾ ਵਿਅਕਤੀ ਮੌਤ, ਸਦਮੇ 'ਚ ਪਰਿਵਾਰ

By  Jashan A June 3rd 2019 09:33 PM -- Updated: June 3rd 2019 09:34 PM

ਵੱਧ ਰਹੇ ਗਰਮੀ ਦੇ ਕਹਿਰ ਨਾਲ 50 ਸਾਲਾ ਵਿਅਕਤੀ ਮੌਤ, ਸਦਮੇ 'ਚ ਪਰਿਵਾਰ,ਬੰਗਾ: ਪੰਜਾਬ 'ਚ ਲਗਾਤਾਰ ਗਰਮੀ ਵਧ ਰਹੀ ਹੈ, ਜਿਸ ਕਾਰਨ ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕਦੇ ਹਨ, ਪਰ ਕਿਸੇ ਨਾ ਕਿਸੇ ਕੰਮ ਲਈ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਇਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਾਰਨ ਬੰਗਾ 'ਚ 50 ਸਾਲਾਂ ਵਿਅਕਤੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੰਗਾ ਦੇ ਪਿੰਡ ਹੀਓ ਦੇ ਰਹਿਣ ਵਾਲੇ ਚਰਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਮਾਜਰਾ ਨੋ ਆਬਾਦ ਵਿਖੇ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਗਿਆ ਸੀ। ਜ਼ਿਆਦਾ ਗਰਮੀ ਅਤੇ ਧੁੱਪ ਦੀ ਝਾਲ ਨਾ ਸਹਾਰਦਾ ਚਰਨਜੀਤ ਨੂੰ ਹਾਰਟ ਅਟੈਕ ਆ ਗਿਆ। ਹੋਰ ਪੜ੍ਹੋ:ਤਿਤਲੀ ਤੂਫ਼ਾਨ ਦਾ ਕਹਿਰ, ਇਹਨਾਂ ਦੋ ਸੂਬਿਆਂ ‘ਚ ਮਚਾਈ ਤਬਾਹੀ ਦੱਸਿਆ ਜਾ ਰਿਹਾ ਹੈ ਚਰਨਜੀਤ ਦੀ ਹੋਈ ਅਚਾਨਕ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਚਰਨਜੀਤ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ 2 ਬੇਟੇ ਛੱਡ ਗਏ ਹਨ। ਕੁੱਝ ਦਿਨਾਂ ਤੋਂ ਪੈ ਰਹੀ ਜ਼ਿਆਦਾ ਗਰਮੀ ਤੇ ਲੋਹ ਨਾਲ ਪਾਰਾ 46 ਡਿਗਰੀ ਤੋਂ ਵੱਧ ਰਿਹਾ ਹੈ। ਇਸ ਵਾਰ ਪਿਛਲੇ ਸਮੇਂ ਤੋਂ ਕਾਫ਼ੀ ਜ਼ਿਆਦਾ ਤੇ ਰਿਕਾਰਡ ਤੋੜ ਗਰਮੀ ਪੈ ਰਹੀ ਹੈ। -PTC News

Related Post