ਤਿਤਲੀ ਤੂਫ਼ਾਨ ਦਾ ਕਹਿਰ, ਇਹਨਾਂ ਦੋ ਸੂਬਿਆਂ ‘ਚ ਮਚਾਈ ਤਬਾਹੀ

cyclon andhra pradesh odisha

ਤਿਤਲੀ ਤੂਫ਼ਾਨ ਦਾ ਕਹਿਰ, ਇਹਨਾਂ ਦੋ ਸੂਬਿਆਂ ‘ਚ ਮਚਾਈ ਤਬਾਹੀ

ਅਮਰਾਵਤੀ: ਪਿਛਲੇ ਦਿਨੀ ਆਂਧਰਾ ਪ੍ਰਦੇਸ਼ ਵਿੱਚ ਆਏ ਤਿਤਲੀ ਤੂਫ਼ਾਨ ਨੇ ਕਹਿਰ ਮਚਾ ਦਿੱਤਾ ਹੈ।

ਜਿਸ ਦੌਰਾਨ ਸੂਬੇ ਭਰ ਵਿੱਚ ਕਾਫੀ ਨੁਕਸਾਨ ਹੋਇਆ ਹੈ। ਇਸ ਤੂਫ਼ਾਨ ਦੇ ਕਾਰਨ 8 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਖੇਤਰਾਂ ‘ਚ 140 ਤੋਂ ਲੈ ਕੇ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।

ਹੋਰ ਪੜ੍ਹੋ: ਚੀਨ: ਹਾਈਵੇਅ ‘ਤੇ ਵਾਹਨ ਆਪਸ ‘ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ 53

ਜਿਸ ਕਾਰਨ ਝੌਪੜੀਆਂ ਉੱਡ ਗਈਆਂ। ਨਾਲ ਹੀ ਦੂਸਰੇ ਪਾਸੇ ਇਸ ਤੂਫ਼ਾਨ ਦਾ ਕਹਿਰ ਓਡਿਸ਼ਾ ਵਿੱਚ ਵੀ ਦੇਖਣ ਨੂੰ ਮਿਲਿਆ।ਪਰ ਇੱਥੇ ਅਜੇ ਤੱਕ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਓਡਿਸ਼ਾ ਸਰਕਾਰ ਨੇ ਸਮੁੰਦਰੀ ਤੂਫਾਨ ਨੂੰ ਧਿਆਨ ‘ਚ ਰੱਖਦਿਆਂ ਸੂਬੇ ‘ਚ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ।

—PTC News