ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ PM ਮੋਦੀ ਅਤੇ ਮਮਤਾ ਬੈਨਰਜੀ ਲਈ ਭੇਜੇ 2600 ਕਿਲੋ ਅੰਬ

By  Baljit Singh July 5th 2021 06:24 PM

ਨਵੀਂ ਦਿੱਲੀ: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 2600 ਕਿਲੋ ਅੰਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭੇਜੇ ਹਨ। ਬੰਗਲਾਦੇਸ਼ ਦੀ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅੰਬਾਂ ਦੀ ਇਹ ਖੇਪ ਟਰੱਕਾਂ ਰਾਹੀਂ ਬੰਗਲਾਦੇਸ਼ ਤੋਂ ਆਈ ਸੀ, ਜਿਸ ਵਿਚ ਅੰਬਾਂ ਦੇ 260 ਬਕਸੇ ਸਨ। ਐਤਵਾਰ ਦੁਪਹਿਰ ਨੂੰ ਟਰੱਕ ਬਾਰਡਰ ਪਾਰ ਕਰ ਗਏ ਸਨ।

ਪੜੋ ਹੋਰ ਖਬਰਾਂ: ਘੰਟਿਆਂ ਤੱਕ ਕੰਮ ਕਰਨ ਨਾਲ ਵਧਿਆ ਹਾਰਟ ਅਟੈਕ ਦਾ ਖਤਰਾ, WHO ਨੇ ਦਿੱਤੀ ਚਿਤਾਵਨੀ

ਰੰਗਪੁਰ ਜ਼ਿਲੇ ਵਿਚ ਉਗਾਈ ਜਾਣ ਵਾਲੀ ਮਸ਼ਹੂਰ 'ਹਰੀਭੰਗਾ' ਅੰਬ ਦੀ ਕਿਸਮ ਨੂੰ ਬੈਨਾਪੋਲ ਚੌਕੀ ਦੇ ਜ਼ਰੀਏ ਸਰਹੱਦ ਪਾਰ ਭੇਜਿਆ ਗਿਆ ਸੀ। ਇਹ ਤੋਹਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਬੰਗਲਾਦੇਸ਼ ਟੀਕੇ ਦੀ ਦੂਜੀ ਖੁਰਾਕ ਦੀ ਸਪਲਾਈ ਵਿਚ ਦੇਰੀ ਬਾਰੇ ਥੋੜਾ ਨਿਰਾਸ਼ ਹੈ।

ਪੜੋ ਹੋਰ ਖਬਰਾਂ: ਪੰਜਾਬ 'ਚ ਬਿਜਲੀ ਸੰਕਟ ਉੱਤੇ ਸੁਖਬੀਰ ਸਿੰਘ ਬਾਦਲ ਨੇ ਮੁੜ ਘੇਰੀ ਕੈਪਟਨ ਸਰਕਾਰ

ਬੰਗਲਾਦੇਸ਼ੀ ਮੀਡੀਆ ਦੇ ਅਨੁਸਾਰ ਕਸਟਮਜ਼, ਬੈਨਾਪੋਲ ਦੇ ਡਿਪਟੀ ਕਮਿਸ਼ਨਰ ਅਨੁਪਮ ਚਕਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੌਸਮੀ ਫਲ ਨੂੰ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੀ ਯਾਦਗਾਰ ਵਜੋਂ ਭੇਜਿਆ ਹੈ। ਦੂਜੇ ਪਾਸੇ ਕੋਲਕਾਤਾ ਵਿਚ ਬੰਗਲਾਦੇਸ਼ ਦੇ ਡਿਪਟੀ ਕਮਿਸ਼ਨਰ ਦੇ ਪਹਿਲੇ ਸਕੱਤਰ ਮੁਹੰਮਦ ਸਮਿਯੂਲ ਕਾਦਰ ਨੇ ਅੰਬ ਪ੍ਰਾਪਤ ਕੀਤੇ।

ਪੜੋ ਹੋਰ ਖਬਰਾਂ: ਗੁਜਰਾਤ ਸਰਕਾਰ ਨੇ ਗਜਟ ਦਾ ਪ੍ਰਕਾਸ਼ਨ ਕੀਤਾ ਬੰਦ, ਕਾਗਜ਼ ਦੀ ਬੱਚਤ ਲਈ ਚੁੱਕਿਆ ਇਹ ਕਦਮ

ਰਿਪੋਰਟਾਂ ਦੇ ਅਨੁਸਾਰ ਤੋਹਫਿਆਂ ਦੀ ਇਹ ਖੇਪ ਨਵੀਂ ਦਿੱਲੀ ਵਿਖੇ ਭਾਰਤੀ ਪ੍ਰਧਾਨ ਮੰਤਰੀ ਅਤੇ ਕੋਲਕਾਤਾ ਵਿਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਸਾਰੀਆਂ ਰਸਮਾਂ ਅਤੇ ਬੰਦਰਗਾਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਭੇਜੀ ਜਾਵੇਗੀ। ਬੰਗਲਾਦੇਸ਼ ਦੇ ਮੀਡੀਆ ਨੇ ਇਹ ਵੀ ਦੱਸਿਆ ਕਿ ਹਸੀਨਾ ਉੱਤਰ-ਪੂਰਬ ਆਸਾਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਨੂੰ ਅੰਬ ਭੇਜਣ ਦੀ ਯੋਜਨਾ ਬਣਾ ਰਹੀ ਹੈ, ਇਹ ਸਾਰੇ ਬੰਗਲਾਦੇਸ਼ ਨਾਲ ਨਾਲ ਆਪਣੀ ਸਰਹੱਦ ਸਾਂਝੀ ਕਰਦੇ ਹਨ।

-PTC News

Related Post