Bank Holiday October: ਅਕਤੂਬਰ ਵਿੱਚ 21 ਦਿਨ ਬੰਦ ਰਹਿਣਗੇ ਬੈਂਕ

By  Pardeep Singh September 26th 2022 02:17 PM -- Updated: September 26th 2022 02:35 PM

ਨਵੀਂ ਦਿੱਲੀ: ਸਤੰਬਰ ਮਹੀਨਾ ਖਤਮ ਹੋਣ 'ਚ ਸਿਰਫ 4 ਦਿਨ ਬਾਕੀ ਹਨ ਅਤੇ ਅਕਤੂਬਰ ਆਪਣੇ ਨਾਲ ਸਾਰੀਆਂ ਛੁੱਟੀਆਂ ਲੈ ਕੇ ਆ ਰਿਹਾ ਹੈ। ਦੱਸ ਦੇਈਏ ਕਿ ਇਸ ਮਹੀਨੇ ਵਿੱਚ ਨਵਰਾਤਰੀ, ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਕਈ ਤਿਉਹਾਰ ਆਉਂਦੇ ਹਨ। ਅਜਿਹੇ 'ਚ ਛੁੱਟੀਆਂ ਹੋਣੀਆਂ ਤੈਅ ਹਨ। ਅਕਤੂਬਰ ਵਿੱਚ ਛੁੱਟੀਆਂ ਹੋਣ ਕਾਰਨ ਬੈਂਕਾਂ ਵਿੱਚ ਕਈ ਦਿਨ ਛੁੱਟੀ ਰਹੇਗੀ। ਜੇਕਰ ਤੁਸੀਂ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਿਪਟਾਉਣਾ ਚਾਹੁੰਦੇ ਹੋ ਤਾਂ ਜਲਦੀ ਕਰ ਲਵੋ।

ਅਗਲੇ ਮਹੀਨੇ ਬੈਂਕਾਂ ਦੀ ਆਨਲਾਈਨ ਸੇਵਾ ਸਾਰਾ ਦਿਨ ਜਾਰੀ ਰਹੇਗੀ। ਬੈਂਕਿੰਗ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਹੋਰ ਘਟਨਾਵਾਂ 'ਤੇ ਵੀ ਨਿਰਭਰ ਕਰਦੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਭਾਵੇਂ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿੰਦੀਆਂ ਹਨ, ਇਸ ਸਮੇਂ ਦੌਰਾਨ ਤੁਸੀਂ ਆਪਣੇ ਬੈਂਕਿੰਗ ਨਾਲ ਸਬੰਧਿਤ ਕੰਮ ਆਨਲਾਈਨ ਮੋਡ ਵਿੱਚ ਪੂਰਾ ਕਰ ਸਕਦੇ ਹੋ। ਆਨਲਾਈਨ ਬੈਂਕਿੰਗ ਸੇਵਾ ਸਾਰੇ ਦਿਨ ਉਪਲਬਧ ਰਹੇਗੀ।

ਅਕਤੂਬਰ ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ

ਮਿਤੀਕਾਰਨਸਥਾਨ
1 ਅਕਤੂਬਰਛਿਮਾਹੀ ਬੰਦਸਿੱਕਮ
2 ਅਕਤੂਬਰਗਾਂਧੀ ਜਯੰਤੀ, ਐਤਵਾਰਹਰ ਥਾਂ
3 ਅਕਤੂਬਰਦੁਰਗਾ ਪੂਜਾ (ਮਹਾ ਅਸ਼ਟਮੀ)ਸਿੱਕਮ, ਤ੍ਰਿਪੁਰਾ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੇਘਾਲਿਆ, ਕੇਰਲਾ, ਬਿਹਾਰ ਅਤੇ ਮਨੀਪੁਰ
4 ਅਕਤੂਬਰਦੁਰਗਾ ਪੂਜਾ/ਦੁਸਹਿਰਾਕਰਨਾਟਕ, ਓਡੀਸ਼ਾ, ਸਿੱਕਮ, ਕੇਰਲ, ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਮੇਘਾਲਿਆ
5 ਅਕਤੂਬਰਦੁਰਗਾ ਪੂਜਾ/ਦੁਸਹਿਰਾ (ਵਿਜੇ ਦਸ਼ਮੀ)ਮਣੀਪੁਰ ਨੂੰ ਛੱਡ ਕੇ ਪੂਰੇ ਭਾਰਤ ਵਿੱਚ
6 ਅਕਤੂਬਰਦੁਰਗਾ ਪੂਜਾ (ਦਾਸੈਨ)ਗੰਗਟੋਕ
8 ਅਕਤੂਬਰਦੂਜਾ ਸ਼ਨੀਵਾਰਹਰ ਥਾਂ
9 ਅਕਤੂਬਰਐਤਵਾਰਹਰ ਥਾਂ
13 ਅਕਤੂਬਰਕਰਵਾ ਚੌਥਸ਼ਿਮਲਾ
14 ਅਕਤੂਬਰਈਦ-ਏ-ਮਿਲਾਦ-ਉਨ-ਨਬੀਜੰਮੂ ਅਤੇ ਸ਼੍ਰੀਨਗਰ
16 ਅਕਤੂਬਰਐਤਵਾਰਹਰ ਜਗ੍ਹਾ
18 ਅਕਤੂਬਰਕਟਿ ਬਿਹੂਅਸਾਮ
22 ਅਕਤੂਬਰਚੌਥਾ ਸ਼ਨੀਵਾਰਹਰ ਥਾਂ
23 ਅਕਤੂਬਰਐਤਵਾਰਹਰ ਜਗ੍ਹਾ
24 ਅਕਤੂਬਰਕਲੀਪੂਜਾ/ਦੀਪਾਵਲੀ/ਲਕਸ਼ਮੀਪੂਜਨ/ਨਰਕ ਚਤੁਰਦਸ਼ੀਗੰਗਟੋਕ, ਹੈਦਰਾਬਾਦ, ਇੰਫਾਲ ਨੂੰ ਛੱਡ ਕੇ ਹਰ ਥਾਂ
25 ਅਕਤੂਬਰਲਕਸ਼ਮੀ ਪੂਜਾ/ਦੀਵਾਲੀ/ਗੋਵਰਧਨ ਪੂਜਾਹਰ ਜਗ੍ਹਾ
26 ਅਕਤੂਬਰਗੋਵਰਧਨ ਪੂਜਾ/ਵਿਕਰਮ ਸੰਵਤ ਨਵਾਂ ਸਾਲਹਰ ਜਗ੍ਹਾ
27 ਅਕਤੂਬਰਭਾਈ ਦੂਜ ਗੰਗਟੋਕ, ਇੰਫਾਲਕਾਨਪੁਰ ਅਤੇ ਲਖਨਊ
30 ਅਕਤੂਬਰਐਤਵਾਰਹਰ ਜਗ੍ਹਾ
31 ਅਕਤੂਬਰਸਰਦਾਰ ਵੱਲਭ ਭਾਈ ਪਟੇਲ ਜਯੰਤੀਰਾਂਚੀ, ਪਟਨਾ ਅਤੇ ਅਹਿਮਦਾਬਾਦ

 

ਇਹ ਵੀ ਪੜ੍ਹੋ:ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਰੱਖਿਆ ਮੌਨ ਵਰਤ

-PTC News

Related Post