SIT ਵੱਲੋਂ ਬੇਅਦਬੀ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਤੇਜ਼ : ਸੂਤਰ

By  Shanker Badra August 18th 2021 10:38 AM

ਚੰਡੀਗੜ੍ਹ : ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਬੇਅਦਬੀ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ।

SIT ਵੱਲੋਂ ਬੇਅਦਬੀ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਤੇਜ਼ : ਸੂਤਰ

ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਕੋਰਟ ਦੇ ਹੁਕਮਾਂ ਤੋਂ ਬਾਅਦ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇਹ ਕਾਰਵਾਈ ਤੇਜ਼ ਕੀਤੀ ਹੈ। ਇਸ ਦੇ ਲਈ ਸਿੱਟ ਨੇ ਬੈਂਕਾਂ ਅਤੇ ਮਾਲ ਵਿਭਾਗ ਨਾਲ ਸੰਪਰਕ ਸਾਧਿਆ ਹੈ। ਤਿੰਨਾਂ ਮੁਲਾਜ਼ਮਾਂ ਦੀ ਜਾਇਦਾਦ ਅਤੇ ਜਮਾ ਰਕਮ ਦਾ ਰਿਕਾਰਡ ਲੈਣ ਲਈ ਸੰਪਰਕ ਕੀਤਾ ਗਿਆ ਹੈ।

SIT ਵੱਲੋਂ ਬੇਅਦਬੀ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਤੇਜ਼ : ਸੂਤਰ

ਦਰਅਸਲ 'ਚ ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਨਾਲ ਸਬੰਧਿਤ ਹਰਸ਼ ਧੂਰੀ, ਪਰਦੀਪ ਕਲੇਰ ਅਤੇ ਸੰਦੀਪ ਸਿੰਘ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਨਵਰੀ 2021 ਵਿੱਚ ਫ਼ਰੀਦਕੋਟ ਕੋਰਟ ਨੇ ਤਿੰਨਾਂ ਮੁਲਜ਼ਮਾਂ ਨੂੰ ਭਗੌ ੜਾ ਕਰਾਰ ਦਿੱਤਾ ਸੀ।

SIT ਵੱਲੋਂ ਬੇਅਦਬੀ ਮਾਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਤੇਜ਼ : ਸੂਤਰ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਜਨਤਕ ਨੋਟਿਸਾਂ ਦੇ ਬਾਵਜੂਦ ਵੀ ਤਿੰਨੋ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ। ਐਫਆਈਆਰ ਨੰਬਰ -63 ਸਰੂਪ ਚੋਰੀ ਕਰਨ ,ਐਫਆਈਆਰ -117 ਵਿਵਾਦਿਤ ਪੋਸਟਰ ਲਗਾਉਣ ਅਤੇ ਐਫਆਈਆਰ- 128 ਅੰਗ ਪਾੜਨ (ਬੇਅਦਬੀ ਕਰਨ) ਨਾਲ ਜੁੜੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ।

-PTCNews

Related Post