ਬਰਨਾਲਾ 'ਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਹੋਇਆ ਝਗੜਾ,ਚਲੀਆਂ ਇੱਟਾਂ ਰੋੜੇ

By  Shanker Badra October 15th 2018 10:15 PM

ਬਰਨਾਲਾ 'ਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਹੋਇਆ ਝਗੜਾ,ਚਲੀਆਂ ਇੱਟਾਂ ਰੋੜੇ:ਬਰਨਾਲਾ 'ਚ ਸ਼ਹਿਰ ਦੇ ਰਿਹਾਇਸੀ ਇਲਾਕੇ ਵਿੱਚ ਅੱਜ ਦਿਨ ਦਿਹਾੜੇ ਇੱਕ ਮਕਾਨ ਉਪਰ ਕਬਜ਼ੇ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਮਕਾਨ ਮਾਲਿਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਉਪਰ ਹਮਲਾ ਕੀਤਾ ਗਿਆ।ਜਿਸ ਦੌਰਾਨ ਹਮਲਾਵਰਾਂ ਅਤੇ ਮਲਾਕ ਵਿੱਚ ਰਹਿ ਰਹੀਆਂ ਔਰਤਾਂ ਸਮੇਤ 5 ਵਿਅਕਤੀ ਜ਼ਖਮੀ ਵੀ ਹੋ ਗਏ ਹਨ।ਜਿੰਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਘਟਨਾ ਪੂਰੀ ਘਟਨਾ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਗਈ ਹੈ।ਜਿਸ ਵਿੱਚ ਕੁਝ ਨੌਜਵਾਨ ਜਿੰਨਾਂ ਦੇ ਹੱਥਾ ਵਿੱਚ ਹਥਿਆਰ ਸਾਫ ਦੇਖੇ ਜਾ ਸਕਦੇ ਹਨ, ਜੋ ਘਰ ਉਪਰ ਇੱਟਾਂ ਰੋੜੇ ਵੀ ਚਲਾ ਰਹੇ ਹਨ।ਘਰ ਵਿੱਚ ਰਹਿੰਦੇ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਘਰ ਵਿੱਚ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਅਤੇ ਇਸ ਮਕਾਨ ਦਾ ਅਦਾਲਤ ਵਿੱਚ ਕੇਸ ਵੀ ਚਲਦਾ ਹੈ ਪਰ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਮਕਾਨ ਉਪਰ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ ਗਈ,ਜਿਸ ਦੌਰਾਨ ਇੱਟਾ ਪੱਥਰ ਅਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਘਰ ਦੇ ਸਮਾਨ ਦੀ ਵੀ ਭੰਨਤੋੜ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਝਗੜੇ ਨੂੰ ਰੁਕਵਾਉਣ ਆਏ ਵਿਅਕਤੀਆਂ ਨੂੰ ਵੀ ਹਮਲਾਵਰਾਂ ਨੇ ਸੱਟਾਂ ਮਾਰੀਆ।ਜਿਸ ਤੋਂ ਬਾਅਦ ਮੌਕੇ ਉਪਰ ਪਹੁੰਚੀ ਪੁਲੀਸ ਨੇ ਸਥਿਤੀ ਨੂੰ ਕਾਬੂ ਕੀਤਾ।ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਘਟਨਾ ਦੀ ਪੜਤਾਲ ਕਰਕੇ ਦੋਸ਼ੀਆਂ ਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। -PTCNews

Related Post