ਅੰਤਰ ਰਾਸ਼ਟਰੀ ਮਜ਼ਦੂਰ ਦਿਵਸ 'ਤੇ ਬਰਨਾਲਾ 'ਚ ਮਜ਼ਦੂਰ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਰੈਲੀ

By  Shanker Badra May 1st 2018 05:49 PM

ਅੰਤਰ ਰਾਸ਼ਟਰੀ ਮਜ਼ਦੂਰ ਦਿਵਸ 'ਤੇ ਬਰਨਾਲਾ 'ਚ ਮਜ਼ਦੂਰ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਰੈਲੀ:ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਵੱਖ ਵੱਖ ਮਜ਼ਦੂਰ ਜੱਥੇਬੰਦੀਆਂ ਵੱਲੋਂ ਸ਼ਾਂਝੇ ਤੌਰ ਤੇ ਬਰਨਾਲਾ ਵਿਖੇ ਇਕ ਰੈਲੀ ਕੀਤੀ ਗਈ ਜਿਸ ਵਿੱਚ ਜਿਲੇ ਭਰ ਤੋਂ ਮਜ਼ਦੂਰਾਂ ਅਤੇ ਖਾਸ ਤੌਰ ਤੇ ਔਰਤਾਂ ਨੇ ਭਰਵੀ ਸਮੂਲੀਅਤ ਕੀਤੀ।ਇਸ ਮੌਕੇ ਮਜ਼ਦੂਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ।Barnala Majdoor Jathebandi Punjab Govt Against Rallyਪ੍ਰੈਸ ਨਾਲ ਗੱਲਬਾਤ ਕਰਦਿਆ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਜ਼ਦੂਰ ਦਿਵਸ ਕਿਰਤੀਆਂ ਦਾ ਦਿਨ ਹੈ ਜਿਸ ਦਿਨ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਬਲਿਦਾਨ ਦਿੱਤਾ ਸੀ।ਉਹਨਾਂ ਦਸਿਆ ਕਿ ਸੂਬੇ ਅੰਦਰ ਮਜ਼ਦੂਰ ਹਾਲੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।ਜਿਨਾਂ ਨੂੰ ਨਾ ਤਾਂ ਸੂਬੇ ਅੰਦਰ ਰੁਜਗਾਰ ਮਿਲ ਰਿਹਾ ਹੈ ਅਤੇ ਨਾ ਹੀ ਦਿਹਾੜੀ ਦੇ ਸਹੀ ਰੇਟ ਮਿਲ ਰਹੇ ਹਨ ਜਿਸ ਕਾਰਨ ਮਜ਼ਦੂਰ ਨੂੰ ਭਾਰੀ ਆਰਥਿਕ ਮੁਸਕਿਲਾ ਦਾ ਸਾਹਣਮਾ ਕਰਨਾ ਪੈ ਰਿਹਾ ਹੈ।Barnala Majdoor Jathebandi Punjab Govt Against Rallyਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਲੇਬਰ ਕਮਿਸ਼ਨਰ ਦੇ ਐਕਟ ਅਨੁਸਾਰ ਦਿਹਾੜੀ ਦਿੱਤੀ ਜਾਵੇ ਅਤੇ ਵੱਖ ਵੱਖ ਸਕੀਮਾਂ ਤਹਿਤ ਕੀਤੇ ਕੰਮਾਂ ਦੀ ਬਕਾਇਆ ਪਈ ਰਾਸ਼ੀ ਜਲਦ ਤੋਂ ਜਲਦ ਅਦਾ ਕੀਤੀ ਜਾਵੇ।ਉਹਨਾਂ ਚੇਤਾਨਵੀ ਦਿੰਦਿਆ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। -PTCNews

Related Post