ਬਰਨਾਲਾ :ਮੋੜ ਨਾਭਾ ਦੇ 17 ਸਾਲਾ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌਤ

By  Shanker Badra August 1st 2018 04:53 PM

ਬਰਨਾਲਾ :ਮੋੜ ਨਾਭਾ ਦੇ 17 ਸਾਲਾ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌਤ:ਬਰਨਾਲਾ ਦੇ ਪਿੰਡ ਮੋੜ ਨਾਭਾ 'ਚ 17 ਸਾਲਾ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਮੋੜ ਨਾਭਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਪ੍ਰੀਤ ਸਿੰਘ ਕੱਲ ਸ਼ਾਮ ਸਹਿਣਾ ਨਹਿਰ 'ਚ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਿਆ ਸੀ ਤਾਂ ਅਚਾਨਿਕ ਪਾਣੀ 'ਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਅੱਜ ਬਰਾਮਦ ਹੋਈ ਹੈ। -PTCNews

Related Post