ਬਰਨਾਲਾ : ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਲੋਕ , ਅਧਿਕਾਰੀਆਂ ਨੇ ਲਾਇਆ ਇਹ ਬਹਾਨਾ

By  Shanker Badra April 3rd 2019 05:06 PM -- Updated: April 3rd 2019 05:12 PM

ਬਰਨਾਲਾ : ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਲੋਕ , ਅਧਿਕਾਰੀਆਂ ਨੇ ਲਾਇਆ ਇਹ ਬਹਾਨਾ:ਬਰਨਾਲਾ : ਇਨਸਾਨ ਨੂੰ ਜਿਊਣ ਲਈ ਪਾਣੀ ਦੀ ਜ਼ਰੂਰਤ ਕਿੰਨੀ ਹੈ ਅਸੀਂ ਸਾਰੇ ਜਾਣਦੇ ਹਾਂ ਪਰ ਇਨਸਾਨ ਨੂੰ ਇੱਕ ਦਿਨ ਪਾਣੀ ਨਾ ਮਿਲੇ ਤਾਂ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ।ਜੇਕਰ ਦਸ ਦਿਨ ਪਾਣੀ ਤੋਂ ਬਿਨਾਂ ਰਹਿਣਾ ਭਾਵੇਂ ਤਾਂ ਅਜਿਹੇ ਹਾਲਾਤਾਂ ਨੂੰ ਉਹੀ ਦੱਸ ਸਕਦੇ ਹਨ ,ਜੋ ਇਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ।ਅਜਿਹੇ ਹੀ ਹਾਲਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਨਾਈਵਾਲਾ ਸ਼ੇਰ ਸਿੰਘ ਪੁਰਾ ਵਿੱਚ ਵੇਖਣ ਮਿਲੇ ਹਨ ,ਜਿੱਥੇ ਬੀਤੇ ਦਸ ਦਿਨਾਂ ਤੋਂ ਪਾਣੀ ਦੀ ਮੋਟਰ ਦੀ ਸਮੱਸਿਆ ਦੇ ਚਲਦਿਆ ਪਿੰਡ ਵਾਸੀ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ।Barnala village Naiwala Drinking water Problam ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਮੋਟਰ ਜੇ ਪਾਣੀ ਉਠਾ ਰਹੀ ਹੈ ਤਾਂ ਪਾਣੀ ਦੇ ਨਾਲ ਮਿੱਟੀ ਵੀ ਉਠਾ ਰਹੀ ਹੈ ਜੋ ਪਾਣੀ ਪੀਣ ਦੇ ਲਾਇਕ ਨਹੀਂ।ਜਦੋਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਬੀਤੇ ਦਸ ਦਿਨਾਂ ਤੋਂ ਜਲ ਮਹਿਕਮੇ ਅਤੇ ਡਿਪਟੀ ਟੂਸ਼ਨ ਬਰਨਾਲਾ ਤੱਕ ਪਾਣੀ ਦੀ ਸਮੱਸਿਆ ਲਈ ਦੁਹਾਈ ਲਗਾ ਚੁੱਕੇ ਹਨ ਪਰ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਇਆ ਤੇ ਛੋਟੇ-ਛੋਟੇ ਬੱਚੇ ਬਿਨਾਂ ਪਾਣੀ ਤੋਂ ਤੜਪ ਰਹੇ ਹਨ।ਰੋਜ਼ਮਰਾ ਦੀ ਜ਼ਰੂਰਤਾਂ ਦੇ ਲਈ ਪਾਣੀ ਦੀ ਤਲਾਸ਼ ਵਿੱਚ ਪਿੰਡ ਵਾਸੀ ਦਰ ਦਰ ਭਟਕ ਰਹੇ ਹਨ ਤੇ ਵੱਡੀ ਮੁਸੀਬਤ ਇਹ ਹੈ ਕਿ ਇੱਕ ਬਾਲਟੀ ਨਾਲ ਪਿੰਡ ਵਾਸੀਆਂ ਨੂੰ ਗੁਜ਼ਾਰਾ ਕਰਨਾ ਪੈਂਦਾ ਹੈ। [caption id="attachment_278099" align="aligncenter" width="300"]Barnala village Naiwala Drinking water Problam ਬਰਨਾਲਾ : ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਲੋਕ , ਅਧਿਕਾਰੀਆਂ ਨੇ ਲਾਇਆ ਇਹ ਬਹਾਨਾ[/caption] ਇਸ ਤੋਂ ਦੁਖੀ ਹੋਏ ਪਿੰਡ ਵਾਸੀ ਅੱਜ ਜਲ ਮਹਿਕਮੇ ਖਿਲਾਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਰੋਸ ਮੁਜ਼ਾਹਰਾ ਕਰਕੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ ਹਨ।ਉਨ੍ਹਾਂ ਕਿਹਾ ਕਿ ਜੇਜੀਆਂ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਟੈਂਕੀ ਦੇ ਸਿਖਰ ਤੱਕ ਜਾਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਹੱਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। [caption id="attachment_278101" align="aligncenter" width="300"]Barnala village Naiwala Drinking water Problam ਬਰਨਾਲਾ : ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਲੋਕ , ਅਧਿਕਾਰੀਆਂ ਨੇ ਲਾਇਆ ਇਹ ਬਹਾਨਾ[/caption] ਇਸ ਬਾਰੇ ਜਦ ਜਲ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਚੋਣ ਜ਼ਾਬਤੇ ਦਾ ਹਵਾਲਾ ਦਿੰਦੇ ਪੱਲਾ ਝਾੜ ਦਿੱਤਾ ਕਿ ਅਜੇ ਇਸ ਦਾ ਇੰਤਜ਼ਾਮ ਨਹੀਂ ਹੋ ਸਕਦਾ ਫਿਲਹਾਲ ਪਿੰਡ ਵਾਲੇ ਪਿੰਡ ਵਿੱਚੋਂ ਹੀ ਪੈਸਾ ਇਕੱਠਾ ਕਰਕੇ ਆਪਣੀ ਮੋਟਰ ਦਾ ਇੰਤਜ਼ਾਮ ਕਰ ਲੈਣ ਤੇ ਚੋਣਾਂ ਬਾਅਦ ਇਸ ਸਮੱਸਿਆ ਦਾ ਹੱਲ ਜਲਦੀ ਹੀ ਕਰਵਾ ਦਿੱਤਾ ਜਾਵੇਗਾ। -PTCNews

Related Post