ਸਫ਼ਾਈ ਸੇਵਕਾਂ ਨੇ ਕਾਲਜ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ ,ਗੇਟ ਅੱਗੇ ਢੇਰੀ ਕੀਤਾ ਕੂੜੇ ਦਾ ਢੇਰ

By  Shanker Badra October 6th 2018 02:23 PM

ਸਫ਼ਾਈ ਸੇਵਕਾਂ ਨੇ ਕਾਲਜ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ ,ਗੇਟ ਅੱਗੇ ਢੇਰੀ ਕੀਤਾ ਕੂੜੇ ਦਾ ਢੇਰ:ਬਰਨਾਲਾ ਵਿੱਚ ਸਫ਼ਾਈ ਸੇਵਕਾਂ ਨੇ ਐਸ.ਡੀ ਕਾਲਜ ਦੀ ਮੈਨੇਜ਼ਮੈਂਟ ਖਿਲਾਫ ਰੋਸ ਪ੍ਰਰਦਸ਼ਨ ਕੀਤਾ ਹੈ।ਇਸ ਦੌਰਾਨ ਗੁਸੇ ਵਿੱਚ ਆਏ ਸਫ਼ਾਈ ਸੇਵਕਾਂ ਨੇ ਕਾਲਜ ਦੇ ਗੇਟ ਅੱਗੇ ਕੂੜੇ ਦਾ ਵੱਡਾ ਢੇਰ ਲਗਾ ਦਿੱਤਾ ਹੈ।ਉਨ੍ਹਾਂ ਨੇ ਕਾਲਜ ਦੀ ਮੈਨੇਜ਼ਮੈਂਟ 'ਤੇ ਦਲਿਤ ਭਾਈਚਾਰੇ ਦੇ ਬੱਚਿਆਂ ਨਾਲ ਧੱਕਾ ਕਰਨ ਦਾ ਇਲਜ਼ਾਮ ਲਗਾਇਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਐਸ.ਡੀ ਕਾਲਜ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਚਾਰ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਸੀ।ਜਿਸ ਕਰਕੇ ਅੱਜ ਸਫ਼ਾਈ ਸੇਵਕਾਂ ਵੱਲੋਂ ਪੂਰਨ ਤੌਰ 'ਤੇ ਹੜਤਾਲ ਕਰਦਿਆਂ ਕਾਲਜ ਦੇ ਸਾਰੇ ਗੇਟਾਂ ਅੱਗੇ ਗੰਦਗੀ ਦੇ ਢੇਰ ਲਗਾ ਦਿੱਤੇ ਗਏ ਹਨ।ਇਸ ਦੇ ਨਾਲ ਹੀ ਸਫ਼ਾਈ ਸੇਵਕਾਂ ਨੇ ਐਸ.ਡੀ ਕਾਲਜ ਦੀ ਮੈਨੇਜ਼ਮੈਂਟ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਾਲਜ ਦੇ ਗੇਟ ਅੱਗੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਇੱਕ ਆਗੂ ਮਰਨ ਵਰਤ 'ਤੇ ਵੀ ਬੈਠਾ ਹੈ। -PTCNews

Related Post