ਅੱਜ ਖੂਬ ਲੱਗਣਗੇ ਪੇਚੇ ਤੇ ਲੁੱਟਣਗੀਆਂ ਪਤੰਗਾਂ, ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ -ਬਹੁਤ ਮੁਬਾਰਕਾਂ

By  Jashan A February 10th 2019 08:59 AM -- Updated: February 10th 2019 09:00 AM

ਅੱਜ ਖੂਬ ਲੱਗਣਗੇ ਪੇਚੇ ਤੇ ਲੁੱਟਣਗੀਆਂ ਪਤੰਗਾਂ, ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ -ਬਹੁਤ ਮੁਬਾਰਕਾਂ,ਪਟਿਆਲਾ: ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ।ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ।

basant ਅੱਜ ਖੂਬ ਲੱਗਣਗੇ ਪੇਚੇ ਤੇ ਲੁੱਟਣਗੀਆਂ ਪਤੰਗਾਂ, ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ -ਬਹੁਤ ਮੁਬਾਰਕਾਂ

ਬਸੰਤ ਪੰਚਮੀ ਦੇ ਤਿਉਹਾਰ ਦੀ ਜਿਥੇ ਇਤਿਹਾਸਕ ਮਹੱਤਤਾ ਹੈ, ਉਥੇ ਇਹ ਤਿਉਹਾਰ ਪਤੰਗਬਾਜ਼ੀ ਦੇ ਹੁਨਰ ਦਿਖਾਉਣ ਲਈ ਵੀ ਜਾਣਿਆ ਜਾਂਦਾ ਹੈ।ਇਸ ਤਿਉਹਾਰ ਨੂੰ ਲੈ ਕੇਵਲ ਬੱਚਿਆਂ ਵਿਚ ਹੀ ਨਹੀਂ ਬਲਕਿ ਨੌਜਵਾਨ ਮੁੰਡਿਆਂ ਕੁਡ਼ੀਆਂ ’ਚ ਵੀ ਕਾਫੀ ਉਤਸ਼ਾਹ ਹੁੰਦਾ ਹੈ।

basant ਅੱਜ ਖੂਬ ਲੱਗਣਗੇ ਪੇਚੇ ਤੇ ਲੁੱਟਣਗੀਆਂ ਪਤੰਗਾਂ, ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ -ਬਹੁਤ ਮੁਬਾਰਕਾਂ

ਪੰਜਾਬ ਵਿੱਚ ਇਸ ਦਿਨ ਸਬੰਧਤ ਇੱਕ ਮੇਲਾ ਇਸ ਦਿਨ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਅਤੇ ਇੱਥੇ ਬਣੇ ਸਰੋਵਰ ਵਿੱਚ ਸਰਧਾਲੂ ਬੜੀ ਸਰਧਾ ਨਾਲ ਇਸਨਾਨ ਕਰਦੇ ਹਨ।ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ਵਿੱਚ ਵਧੇਰੇ ਮਨਾਇਆ ਜਾਂਦਾ ਹੈ।

basant ਅੱਜ ਖੂਬ ਲੱਗਣਗੇ ਪੇਚੇ ਤੇ ਲੁੱਟਣਗੀਆਂ ਪਤੰਗਾਂ, ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਬਹੁਤ -ਬਹੁਤ ਮੁਬਾਰਕਾਂ

ਇਸ ਦਿਨ ਵਧੇਰੇ ਲੋਕਾਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ।ਘਰ ਵਿੱਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਉਥੇ ਹੀ ਅਦਾਰਾ ਪੀਟੀਸੀ ਵੱਲੋਂ ਬਸੰਤ ਪੰਚਮੀ ਦੀਆਂ ਆਪ ਸਭ ਨੂੰ ਬਹੁਤ -ਬਹੁਤ ਮੁਬਾਰਕਾਂ।

-PTC News

Related Post