ਬਟਾਲਾ ਹੱਤਿਆਕਾਂਡ ਦੇ ਮਾਮਲੇ 'ਚ ਨਵਾਂ ਮੋੜ, ਨਬਾਲਗ ਲੜਕੀ ਦੇ ਬਿਆਨਾਂ 'ਤੇ ਸਮੂਹਿਕ ਜਬਰ-ਜ਼ਨਾਹ ਦਾ ਪਰਚਾ ਦਰਜ

By  Baljit Singh July 7th 2021 08:35 PM

ਬਟਾਲਾ: ਚਰਚਾ ਬਣਦੇ ਜਾ ਰਹੇ ਬਟਾਲਾ ਦੇ ਨਜ਼ਦੀਕੀ ਪਿੰਡ ਬੱਲੜਵਾਲ ਦੇ ਗੋਲੀਕਾਂਡ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਬਰ-ਜ਼ਿਨਾਹ ਪੀੜਤਾ ਧੀ ਨੇ ਪਿਤਾ ਵੱਲੋਂ ਆਪਣੀ ਅਣਖ ਦੀ ਖਾਤਿਰ 4 ਲੋਕਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਖੁਲਾਸਾ ਕਰ ਦਿੱਤਾ। ਸਿਵਲ ਹਸਪਤਾਲ ਬਟਾਲਾ ਵਿਚ ਆਪਣੀ ਨਾਨੀ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੈਡੀਕਲ ਕਰਵਾਉਣ ਪਹੁੰਚੀ 15 ਸਾਲਾ ਨਾਬਾਲਿਗ ਪੀੜਤਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਰਮਨ ਸਿੰਘ ਮੈਨੂੰ ਫੋਨ ’ਤੇ ਵੱਖ-ਵੱਖ ਨੰਬਰਾਂ ਤੋਂ ਮੈਸੇਜ ਵਗੈਰਾ ਕਰਦਾ ਸੀ। ਇਸ ਸੰਬੰਧ ਵਿਚ ਮੈਂ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਨੇ ਉਕਤ ਨੌਜਵਾਨ ਨੂੰ ਕਈ ਵਾਰ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਦੇਵੇਗਾ ਧਰਨਾ

ਉਸ ਨੇ ਦੱਸਿਆ ਕਿ ਬੀਤੀ 3-4 ਜੁਲਾਈ ਦੀ ਅੱਧੀ ਰਾਤ ਨੂੰ ਜਰਮਨ ਸਿੰਘ ਆਪਣੇ ਨਾਲ ਤਿੰਨ ਨੌਜਵਾਨਾਂ ਨੂੰ ਲੈ ਕੇ ਸਾਡੇ ਘਰ ਦੀ ਕੰਧ ਟੱਪ ਕੇ ਆ ਗਿਆ ਅਤੇ ਮੇਰੇ ਕਮਰੇ ’ਚ ਆ ਕੇ ਮੇਰੇ ਮੂੰਹ ਨੂੰ ਰੁਮਾਲ ਨਾਲ ਬੰਦ ਕਰ ਦਿੱਤਾ। ਗਲੇ ਵਿੱਚ ਪਰਨਾ ਪਾ ਕੇ ਜ਼ਬਰਦਸਤੀ ਸਾਥੀਆਂ ਦੇ ਨਾਲ ਚੁੱਕ ਕੇ ਮੋਟਰ ’ਤੇ ਲੈ ਗਿਆ, ਜਿਥੇ ਜਰਮਨ ਸਿੰਘ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਹ ਸਵੇਰੇ ਤੜਕਸਾਰ ਸਾਡੇ ਘਰ ਤੋਂ ਕੁਝ ਦੂਰੀ ’ਤੇ ਮੈਨੂੰ ਛੱਡ ਕੇ ਚਲਾ ਗਿਆ।

ਪੜੋ ਹੋਰ ਖਬਰਾਂ: ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਜੀਦਗੀ ਦਿਖਾਵੇ ਭਾਰਤ ਸਰਕਾਰ- ਬੀਬੀ ਜਗੀਰ ਕੌਰ

ਪੀੜਤਾ ਨੇ ਦੱਸਿਆ ਕਿ ਉਸ ਨੇ ਇਸ ਦੇ ਬਾਰੇ ਆਪਣੇ ਚਾਚਾ ਤੇ ਪਿਤਾ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਰੇ ਪਿਤਾ ਉਕਤ ਨੌਜਵਾਨ ਦੇ ਘਰ ਸ਼ਿਕਾਇਤ ਕਰਨ ਗਏ, ਤਾਂ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੇਰੇ ਪਿਤਾ ਨਾਲ ਝਗੜਾ ਕਰਦੇ ਹੋਏ ਉਨ੍ਹਾਂ ਨੂੰ ਘੇਰ ਲਿਆ। ਆਪਣੇ ਬਚਾਅ ਲਈ ਹਵਾਈ ਫਾਇਰ ਕਰ ਕੇ ਉਥੋਂ ਭੱਜ ਨਿਕਲੇ ਪਰ ਜਰਮਨ ਸਿੰਘ ਨੇ ਪਰਿਵਾਰਿਕ ਮੈਂਬਰ ਵੀ ਮੇਰੇ ਪਿਤਾ ਦੇ ਪਿਛੇ ਦੌੜ ਪਏ ਤੇ ਆਪਣੇ ਬਚਾਅ ’ਚ ਉਨ੍ਹਾਂ ਨੇ ਸੰਬੰਧਿਤ ਪਰਿਵਾਰ ਦੇ 4 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ।

ਪੜੋ ਹੋਰ ਖਬਰਾਂ: PM ਮੋਦੀ ਕੈਬਨਿਟ ਵਿਸਥਾਰ 'ਚ 15 ਕੈਬਨਿਟ, 28 ਰਾਜ ਮੰਤਰੀਆਂ ਨੇ ਚੁੱਕੀ ਸਹੁੰ

ਪੁਲਿਸ ਵਲੋਂ ਅੱਜ ਨਾਬਾਲਿਗ ਲੜਕੀ ਦੇ ਬਿਆਨਾਂ ਹੇਠ ਇਸ ਮਾਮਲੇ ਚ 376 DA,451 , pocso act ਅਧੀਨ 4 ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਵਲੋਂ ਕਤਲ ਹੋਏ ਸੁਖਵਿੰਦਰ ਸਿੰਘ ਦੇ ਦੋ ਬੇਟੇ ਅਤੇ ਪਿੰਡ ਬਲੱੜਵਾਲ ਦੇ ਹੀ ਰਹਿਣ ਵਾਲੇ ਦੋ ਨੌਜ਼ਵਾਨ ਨਾਮਜ਼ਦ ਕੀਤੇ ਗਏ ਹਨ। ਪੁਲਿਸ ਵਲੋਂ ਨਾਬਾਲਿਗ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ।

-PTC News

Related Post