ਬਟਾਲਾ ਪੁਲਿਸ ਨੇ ਨਜਾਇਜ਼ ਅਸਲਾ ਬਣਾਉਣ ਵਾਲੇ 2 ਇੰਜੀਨੀਅਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

By  Shanker Badra April 3rd 2019 03:54 PM

ਬਟਾਲਾ ਪੁਲਿਸ ਨੇ ਨਜਾਇਜ਼ ਅਸਲਾ ਬਣਾਉਣ ਵਾਲੇ 2 ਇੰਜੀਨੀਅਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ:ਬਟਾਲਾ : ਬਟਾਲਾ ਪੁਲਿਸ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ।ਇਸ ਦੌਰਾਨ ਬਟਾਲਾ ਪੁਲਿਸ ਨੇ ਨਜਾਇਜ਼ ਅਸਲਾ ਬਣਾਉਣ ਵਾਲੇ 2 ਇੰਜੀਨੀਅਰਾਂ ਨੂੰ ਕਾਬੂ ਕੀਤਾ ਹੈ।ਜਿਨ੍ਹਾਂ ਕੋਲੋਂ ਪੁਲਿਸ ਨੇ 5 ਪਿਸਤੌਲ , ਏਅਰਗੰਨ ਟੈਲੀਸਕੋਪ, ਦਰਜਨਾਂ ਕਾਰਤੂਸ, ਡਰਿੱਲ ਤੇ ਗਰੈਡਰ ਮਸ਼ੀਨ ਅਤੇ ਹੋਰ ਹਥਿਆਰ ਬਣਾਉਣ ਵਾਲੇ ਸੰਦ ਵੀ ਬਰਾਮਦ ਕੀਤੇ ਹਨ। [caption id="attachment_278059" align="aligncenter" width="300"]Batala police Illegal weapons 2 engineers weapons Including Arrested ਬਟਾਲਾ ਪੁਲਿਸ ਨੇ ਨਜਾਇਜ਼ ਅਸਲਾ ਬਣਾਉਣ ਵਾਲੇ 2 ਇੰਜੀਨੀਅਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਇੱਕ ਕੰਪਿਊਟਰ ਇੰਜੀਨੀਅਰ ਤੇ ਦੂਸਰਾ ਕੰਪਿਊਟਰ ਹਾਰਡਵੇਅਰ ਇੰਜੀਨੀਅਰ ਨਿਕਲਿਆ ਹੈ।ਇਹ ਦੋਵੇਂ ਮਿਲ ਕੇ ਫੈਕਟਰੀ ਵਿੱਚ ਹਥਿਆਰ ਤੇ ਗੋਲੀ ਸਿੱਕਾ ਬਣਾਉਂਦੇ ਸਨ। [caption id="attachment_278057" align="aligncenter" width="300"]Batala police Illegal weapons 2 engineers weapons Including Arrested ਬਟਾਲਾ ਪੁਲਿਸ ਨੇ ਨਜਾਇਜ਼ ਅਸਲਾ ਬਣਾਉਣ ਵਾਲੇ 2 ਇੰਜੀਨੀਅਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ[/caption] ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੋਵੇ ਇੰਜੀਨੀਅਰ ਪਿਛਲੇ ਇਕ ਸਾਲ ਤੋਂ ਨਜਾਇਜ਼ ਅਸਲਾ ਬਣਾ ਰਹੇ ਸਨ।ਪੁਲਿਸ ਵੱਲੋਂ ਫੜੇ ਗਏ ਦੋਵੇਂ ਨੌਜਵਾਨਾਂ ਦੀ ਸ਼ਨਾਖਤ ਪ੍ਰਿਤਪਾਲ ਕੰਪਿਊਟਰ ਇੰਜੀਨੀਅਰ ਤੇ ਰਾਜਨ ਕੰਪਿਊਟਰ ਹਾਰਡਵੇਅਰ ਵਜੋਂ ਹੋਈ ਹੈ। -PTCNews

Related Post