ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਗਾਏ ਸਹੁਰਾ ਪਰਿਵਾਰ 'ਤੇ ਦੋਸ਼

By  Jashan A January 9th 2019 05:28 PM

ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਗਾਏ ਸਹੁਰਾ ਪਰਿਵਾਰ 'ਤੇ ਦੋਸ਼,ਬਟਾਲਾ: ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ ਇਕ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਧਰਮਪਾਲ ਸਿੰਘ ਵਜੋਂ ਹੋਈ ਹੈ। ਧਰਮਪਾਲ ਦਾ ਵਿਆਹ 18 ਸਾਲ ਪਹਿਲਾ ਸ਼ੋਭਾ ਵਾਸੀ ਅੰਮ੍ਰਿਤਸਰ ਦੇ ਨਾਲ ਹੋਇਆ ਸੀ। [caption id="attachment_238263" align="aligncenter" width="300"]murder ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਗਾਏ ਸਹੁਰਾ ਪਰਿਵਾਰ 'ਤੇ ਦੋਸ਼[/caption] ਇਸ ਮਾਮਲੇ ਸਬੰਧੀ ਮ੍ਰਿਤਕ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਤੋਂ ਉਨ੍ਹਾਂ ਦੋਹਾਂ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ।ਜਿਸ ਕਾਰਨ ਧਰਮਪਾਲ ਦੀ ਪਤਨੀ ਲੜ ਕੇ ਆਪਣੇ ਪੇਕੇ ਚਲੀ ਗਈ, ਜਿਸ ਨੂੰ ਪੰਚਾਇਤ ਦੀ ਸਹਿਮਤੀ ਨਾਲ ਕਈ ਵਾਰ ਵਾਪਸ ਵੀ ਲਿਆਂਦਾ ਗਿਆ। [caption id="attachment_238264" align="aligncenter" width="300"]murder ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਗਾਏ ਸਹੁਰਾ ਪਰਿਵਾਰ 'ਤੇ ਦੋਸ਼[/caption] ਘਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਬੀਤੇ ਦਿਨ ਉਹ ਇਕੱਲਾ ਹੀ ਆਪਣੇ ਸਹੁਰੇ ਘਰ ਗਿਆ ਸੀ ਤੇ ਉਥੇ ਉਸ ਦੇ ਸਹੁਰੇ ਪਰਿਵਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤ। ਪਰ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਕੋਈ ਨਸ਼ੀਲੀ ਚੀਜ਼ ਖਾ ਲਈ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। [caption id="attachment_238265" align="aligncenter" width="300"]murder ਬਟਾਲਾ ਦੇ ਪਿੰਡ ਧਾਰੀਵਾਲ ਭੋਜ਼ਾ 'ਚ 40 ਸਾਲਾਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਗਾਏ ਸਹੁਰਾ ਪਰਿਵਾਰ 'ਤੇ ਦੋਸ਼[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ। -PTC News

Related Post