ਨਹੀਂ ਲਿਆ ਅੰਮ੍ਰਿਤਸਰ ਰੇਲ ਹਾਦਸੇ ਤੋਂ ਸਬਕ, ਪੂਜਾ ਦੌਰਾਨ ਰੇਲ ਟਰੈਕ 'ਤੇ ਬੈਠੇ ਨਜ਼ਰ ਆਏ ਲੋਕ (ਵੀਡੀਓ)

By  Jashan A November 13th 2018 08:04 PM -- Updated: November 13th 2018 08:19 PM

ਨਹੀਂ ਲਿਆ ਅੰਮ੍ਰਿਤਸਰ ਰੇਲ ਹਾਦਸੇ ਤੋਂ ਸਬਕ, ਪੂਜਾ ਦੌਰਾਨ ਰੇਲ ਟਰੈਕ 'ਤੇ ਬੈਠੇ ਨਜ਼ਰ ਆਏ ਲੋਕ (ਵੀਡੀਓ),ਬਠਿੰਡਾ: ਬੀਤੇ ਦਿਨੀ ਅੰਮ੍ਰਿਤਸਰ 'ਚ ਹੋਏ ਭਿਆਨਕ ਰੇਲ ਹਾਦਸੇ ਤੋਂ ਅਜੇ ਤੱਕ ਵੀ ਲੋਕਾਂ ਨੇ ਸਬਕ ਨਹੀਂ ਲਿਆ, ਜਿਸ ਦੌਰਾਨ ਅੱਜ ਇੱਕ ਵਾਰ ਫਿਰ ਤੋਂ ਲੋਕ ਰੇਲਵੇ ਟਰੈਕ 'ਤੇ ਬੈਠੇ ਦਿਖਾਈ ਦਿੱਤੇ। ਅੰਮ੍ਰਿਤਸਰ 'ਚ ਹੋਏ ਇਸ ਰੇਲ ਹਾਦਸੇ ਦੌਰਾਨ 60 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਗੰਭੀਰ ਹੋ ਗਏ ਸਨ। ਅਜਿਹਾ ਹੀ ਇਕ ਹਾਦਸਾ ਬਠਿੰਡਾ 'ਚ ਘਟਣ ਜਾ ਰਿਹਾ ਸੀ। ਅੱਜ ਬਠਿੰਡਾ ਵਿਖੇ ਛੱਠ ਪੂਜਾ ਦੌਰਾਨ ਰੇਲ ਟਰੈਕ 'ਤੇ ਬੈਠੇ ਲੋਕ ਇਸ ਤਿਉਹਾਰ ਦਾ ਆਨੰਦ ਮਾਨਦੇ ਦਿਸੇ। ਰੇਲਵੇ ਟਰੈਕ 'ਤੇ ਇਕ ਦਮ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਛੱਠ ਪੂਜਾ ਦਾ ਤਿਉਹਾਰ ਮਨਾ ਰਹੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਉਕਤ ਸਥਾਨ 'ਤੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹੋਰ ਪੜ੍ਹੋ: ਆਖਿਰ ਕਿਉਂ ਕੀਤੀ ਬੀਐਸਐਫ ਜਵਾਨ ਦੀ ਪਤਨੀ ਨੇ ਖ਼ੁਦਕੁਸ਼ੀ, ਜਾਣੋ ਮਾਮਲਾ ਇਥੇ ਇਹ ਵੀ ਦੱਸਣਾ ਬਬਣਦਾ ਹੈ ਕਿ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਦੌਰਾਨ 60 ਲੋਕਾਂ ਦੀ ਮੌਤ ਦੀ ਗਈ ਸੀ ਅਤੇ ਸੈਕੜੇ ਲੋਕ ਜ਼ਖਮੀ ਹੋ ਗਏ ਸਨ। ਜਿਸ ਦੌਰਾਨ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਅਜੇ ਤੱਕ ਪੰਜਾਬ ਸਰਕਾਰ ਵੱਲੋਂ ਪੀੜਤਾ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ, ਅਜੇ ਵੀ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। —PTC News

Related Post