ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਵਿਖੇ ਨਹਿਰ 'ਚ ਪਿਆ ਪਾੜ,ਸੈਂਕੜੇ ਏਕੜ ਜ਼ਮੀਨ 'ਚ ਭਰਿਆ ਪਾਣੀ

By  Shanker Badra June 14th 2018 07:28 PM

ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਵਿਖੇ ਨਹਿਰ 'ਚ ਪਿਆ ਪਾੜ,ਸੈਂਕੜੇ ਏਕੜ ਜ਼ਮੀਨ 'ਚ ਭਰਿਆ ਪਾਣੀ:ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਵਿਖੇ ਸਰਹੰਦ ਨਹਿਰ 'ਚ ਅਚਾਨਕ 20 ਫੁੱਟ ਚੌੜਾ ਪਾੜ ਪੈਣ ਗਿਆ ਹੈ।bathinda village teuna Canal Dumpਜਿਸ ਦੇ ਕਾਰਨ ਇਲਾਕੇ ਦੀ ਸੈਂਕੜੇ ਏਕੜ ਜ਼ਮੀਨ 'ਚ ਪਾਣੀ ਭਰ ਗਿਆ ਹੈ।ਜਿਸ ਦਾ ਕਾਰਨ ਨਹਿਰ ਦੇ ਨਾਲ ਸੁੱਕੇ ਦਰੱਖਤਾਂ ਦੀਆ ਜੜਾਂ ਸੁੱਕਣ ਕਾਰਨ ਨਹਿਰ ਚੋਂ ਪਾਣੀ ਰਿਸਣ ਲੱਗ ਪਿਆ।ਜਿਸ ਦੇ ਕਾਰਨ ਹੋਲੀ-ਹੋਲੀ ਨਹਿਰ 'ਚ ਵੱਡਾ ਪਾੜ ਖੁੱਲ ਗਿਆ। bathinda village teuna Canal Dumpਹਾਲਾਂਕਿ ਖੇਤਾਂ ਦੇ ਵਿੱਚ ਨਰਮੇ ਦੀ ਫ਼ਸਲ ਨਹੀਂ ਸੀ ਪਰ ਕਿਸਾਨਾਂ ਦੀਆਂ ਮੋਟਰਾਂ ਜ਼ਰੂਰ ਖ਼ਰਾਬ ਹੋ ਗਈਆਂ ਹਨ।ਇਸ ਮੌਕੇ 'ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਨਹਿਰ 'ਚ ਪਿਆ ਪਾੜ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।bathinda village teuna Canal Dumpਪ੍ਰਸ਼ਾਸਨ ਵੱਲੋਂ 30 ਮਜ਼ਦੂਰ ਲਗਾ ਕੇ ਜੇ.ਸੀ.ਬੀ.ਮਸ਼ੀਨ ਅਤੇ ਮਿੱਟੀ ਦੇ ਨਾਲ ਬੋਰੀਆਂ ਭਰ ਕੇ ਨਹਿਰ ਦੇ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।bathinda village teuna Canal Dumpਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਨਹਿਰ ਦਾ ਪਾੜ ਬੰਦ ਹੋ ਜਾਵੇਗਾ ਅਤੇ ਨਹਿਰ ਦਾ ਪਾਣੀ ਦੂਸਰੇ ਫੀਡਰ ਵਿੱਚ ਬਦਲ ਦਿੱਤਾ ਹੈ। -PTCNews

Related Post