ਬੇਅਦਬੀ ਕਾਂਡ: CIA Staff ਫਰੀਦਕੋਟ ਨੇ ਸਾਬਕਾ SHO ਅਮਰਜੀਤ ਸਿੰਘ ਕੁਲਾਰ ਦੇ ਘਰ ਮਾਰਿਆ ਛਾਪਾ

By  Jashan A January 27th 2019 11:31 AM -- Updated: January 27th 2019 11:38 AM

ਬੇਅਦਬੀ ਕਾਂਡ: CIA Staff ਫਰੀਦਕੋਟ ਨੇ ਸਾਬਕਾ SHO ਅਮਰਜੀਤ ਸਿੰਘ ਕੁਲਾਰ ਦੇ ਘਰ ਮਾਰਿਆ ਛਾਪਾ,ਫਰੀਦਕੋਟ: ਬਹਿਬਲ ਕਲਾਂ ਫਾਇਰਿੰਗ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐੱਸਆਈਟੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਮੋਗਾ ਦੇ ਤੱਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਬੇਅਦਬੀ ਕਾਂਡ 'ਚ ਨਾਮਜ਼ਦ ਬਾਜਾਖਾਨਾ ਦੇ ਤੱਤਕਾਲੀ SHO ਅਮਰਜੀਤ ਸਿੰਘ ਕੁਲਾਰ ਦੇ ਘਰ CIA Staff ਫਰੀਦਕੋਟ ਵੱਲੋਂ ਛਾਪਾ ਮਾਰਿਆ ਗਿਆ।

cia ਬੇਅਦਬੀ ਕਾਂਡ: CIA Staff ਫਰੀਦਕੋਟ ਨੇ ਸਾਬਕਾ SHO ਅਮਰਜੀਤ ਸਿੰਘ ਕੁਲਾਰ ਦੇ ਘਰ ਮਾਰਿਆ ਛਾਪਾ

ਮਿਲੀ ਜਾਣਕਾਰੀ ਮੁਤਾਬਕ ਇਹ ਰੇਡ ਇੰਸਪੈਕਟਰ ਨਰਿੰਦਰ ਸਿੰਘ ਨੇ ਸਾਥੀਆਂ ਸਮੇਤ ਕੀਤੀ।

ਦੱਸ ਦੇਈਏ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ 'ਚ ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲਸ ਗੋਲੀਕਾਂਡ ਦੇ ਮਾਮਲੇ 'ਚ ਸਰਕਾਰ ਨੇ 3 ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ।

ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ 'ਚ SIT ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ।

pp ਬੇਅਦਬੀ ਕਾਂਡ: CIA Staff ਫਰੀਦਕੋਟ ਨੇ ਸਾਬਕਾ SHO ਅਮਰਜੀਤ ਸਿੰਘ ਕੁਲਾਰ ਦੇ ਘਰ ਮਾਰਿਆ ਛਾਪਾ

ਇਹਨਾਂ ਪੁਲਿਸ ਅਧਿਕਾਰੀਆਂ ‘ਚ ਚਰਨਜੀਤ ਸਿੰਘ ਸਾਬਕਾ ਐੱਸ ਐੱਸ ਪੀ ਮੋਗਾ, ਬਿਕਰਮਜੀਤ ਸਿੰਘ, Asstt. commandant, ਤੇ ਅਮਰਜੀਤ ਸਿੰਘ ਸਾਬਕਾ ਐੱਸ ਐਚ ਓ ਪੁਲਿਸ ਸਟੇਸ਼ਨ ਬਾਜਾਖਾਨਾ ਦਾ ਨਾਮ ਸ਼ਾਮਿਲ ਹਨ।

-PTC News

Related Post