ਬਹਿਬਲ ਕਲਾਂ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 1 ਫਰਵਰੀ ਤੱਕ ਟਲੀ

By  Jashan A January 30th 2019 10:58 AM

ਬਹਿਬਲ ਕਲਾਂ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 1 ਫਰਵਰੀ ਤੱਕ ਟਲੀ,ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ 'ਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 1 ਫਰਵਰੀ ਤੱਕ ਟਲ ਗਈ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਫਰੀਦਕੋਟ ਦੀ ਸ਼ੈਸ਼ਨ ਅਦਾਲਤ 'ਚ 3 ਪੁਲਿਸ ਅਧਿਕਾਰੀਆਂ ਨੇ ਅਗਾਉਂ ਜਮਾਨਤ ਲਈ ਅਰਜ਼ੀ ਜਮਾਨਤ ਲਗਾਈ ਹੈ ਜਿਸ ਦੀ ਅੱਜ ਸੁਣਵਾਈ ਹੋਣੀ ਸੀ।

fdk ਬਹਿਬਲ ਕਲਾਂ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 1 ਫਰਵਰੀ ਤੱਕ ਟਲੀ

ਪਰ ਵਕੀਲਾਂ ਦੀ ਹੜਤਾਲ ਹੋਣ ਦੇ ਕਾਰਨ ਅੱਜ ਇਹ ਸੁਣਵਾਈ ਨਹੀਂ ਹੋ ਸਕੀ। ਮਿਲੀ ਜਾਣਕਾਰੀ ਅਨੁਸਾਰ ਹੁਣ ਅਦਾਲਤ ਸੁਣਵਾਈ ਲਈ 1 ਫਰਵਰੀ ਤਾਰੀਖ ਤੈਅ ਕੀਤੀ ਹੈ।

ਦੱਸ ਦੇਈਏ ਕਿ SIT ਦੇ ਸੰਮਨਾ ਤੋਂ ਬਾਅਦ 3 ਪੁਲਿਸ ਅਧਿਕਾਰੀਆਂ SP ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਦੇ ਤਤਕਾਲੀ SHO ਅਮਰਜੀਤ ਸਿੰਘ ਕੁਲਾਰ ਵਲੋਂ ਫਰੀਦਕੋਟ ਦੀ ਸ਼ੈਸ਼ਨ ਕੋਰਟ ‘ਚ ਅਗਾਮੀ ਜਮਾਨਤ ਦੀ ਅਰਜ਼ੀ ਦਾਖਲ ਕਰਵਾਈ ਸੀ।

fdk ਬਹਿਬਲ ਕਲਾਂ ਗੋਲੀਕਾਂਡ: ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 1 ਫਰਵਰੀ ਤੱਕ ਟਲੀ

ਦੱਸ ਦੇਈਏ ਕਿ ਪਿਛਲੇ ਦਿਨੀ SIT ਵੱਲੋਂ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਸਨ, ਜਿਸ ਕਾਰਨ ਬੀਤੇ ਦਿਨ ਇਹਨਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ।

-PTC News

Related Post