ਪਾਰਟੀ ਚੋਂ ਖੇਡ ਮੰਤਰੀ ਦੇ ਅਸਤੀਫ਼ੇ 'ਤੇ ਮਮਤਾ ਬੈਨਰਜੀ ਨੇ ਦਿੱਤਾ ਇਹ ਬਿਆਨ

By  Jagroop Kaur January 5th 2021 04:21 PM -- Updated: January 5th 2021 04:22 PM

ਨਵੇਂ ਸਾਲ ਦੇ ਨਾਲ ਹੀ ਪੱਛਮੀ ਬੰਗਾਲ ਵਿੱਚ ਚੁਣਾਵੀ ਸਾਲ ਦਾ ਆਗਾਜ਼ ਹੋ ਚੁੱਕਾ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿ੍ਰਣਮੂਲ ਕਾਂਗਰਸ ਨੂੰ ਲਗਾਤਾਰ ਝਟਕੇ ਲੱਗਦੇ ਜਾ ਰਹੇ ਹਨ। ਮੰਗਲਵਾਰ ਨੂੰ ਮਮਤਾ ਬੈਨਰਜੀ ਦੀ ਸਰਕਾਰ 'ਚ ਮੰਤਰੀ ਅਤੇ ਸਾਬਕਾ ਕ੍ਰਿਕਟਰ ਲਕਸ਼ਮੀ ਰਤਨ ਸ਼ੁਕਲਾ ਵੱਲੋਂ ਇੱਕ ਹੋਰ ਝਟਕਾ ਦਿੰਦੇ ਹੋਏ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।COVID-19: Laxmi Shukla donates three months' salary as MLA - Sportstar

ਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
ਲਕਸ਼ਮੀ ਰਤਨ ਸ਼ੁਕਲਾ ਬੰਗਾਲ ਸਰਕਾਰ ਵਿੱਚ ਖੇਡ ਮੰਤਰੀ ਸਨ ਪਰ ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਅਜੇ ਉਹ ਤਿ੍ਰਣਮੂਲ ਕਾਂਗਰਸ ਤੋਂ ਹੀ ਵਿਧਾਇਕ ਹਨ। ਸੂਤਰਾਂ ਦੀ ਮੰਨੀਏ ਤਾਂ ਲਕਸ਼ਮੀ ਰਤਨ ਸ਼ੁਕਲਾ ਰਾਜਨੀਤੀ ਤੋਂ ਹੀ ਵੱਖ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਮੰਤਰੀ ਅਹੁਦੇ ਦੇ ਇਲਾਵਾ ਹਾਵੜਾ ਦੇ ਟੀ.ਐਮ.ਸੀ. ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ।Laxmi Ratan Shukla, Kolkata mayor Sovan Chatterjee in Mamata ministry – VIJAYABHERI
ਹੋਰ ਪੜ੍ਹੋ : ਕਿਸਾਨੀ ਸੰਘਰਸ਼ ‘ਚ ਅੱਗੇ ਆਏ ਅਰਜਨ ਐਵਾਰਡੀ ਬਲਵਿੰਦਰ ਸਿੰਘ,ਸਨਮਾਨ ਵਾਪਿਸ ਕਰਨ ਦਾ ਕੀਤਾ ਐਲਾਨ
West Bengal minister Laxmi Ratan Shukla resigns
ਤੁਹਾਨੂੰ ਦੱਸ ਦੇਈਏ ਕਿ ਲਕਸ਼ਮੀ ਰਤਨ ਸ਼ੁਕਲਾ ਭਾਰਤ ਲਈ 3 ਵਨਡੇ ਖੇਡ ਚੁੱਕੇ ਹਨ। ਇਸ ਦੇ ਇਲਾਵਾ ਆਈ.ਪੀ.ਐਲ. ਵਿੱਚ ਵੀ ਉਹ ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਡੇਅਰਡੈਵਿਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਨਾਲ ਖੇਡ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਰਾਜਨੀਤੀ ਦਾ ਰੁਖ਼ ਕੀਤਾ। ਬੰਗਾਲ ਦੇ ਹਾਵੜਾ ਉਤਰ ਤੋਂ ਵਿਧਾਇਕ ਬਣੇ, ਜਿਸ ਦੇ ਬਾਅਦ ਮਮਤਾ ਸਰਕਾਰ ਵਿੱਚ ਉਨ੍ਹਾਂ ਨੂੰ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਦਾ ਅਹੁਦਾ ਮਿਲਿਆ।   ਉਥੇ ਹੀ ਇਸ ਅਸਤੀਫੇ ਤੋਂ ਬਾਅਦ ਸਫਾਈ ਦਿੰਦੇ ਹੋਏ ਮਮਤਾ ਬੈਨਰਜੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਅਸਤੀਫਾ ਦੇ ਸਕਦਾ ਹੈ। ਲਕਸ਼ਮੀ ਰਤਨ ਸ਼ੁਕਲਾ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਉਹ ਖੇਡਾਂ ਨੂੰ ਵਧੇਰੇ ਸਮਾਂ ਦੇਣਾ ਚਾਹੁੰਦੇ ਹਨ ਇਸ ਲਈ ਉਹ ਅਸਤੀਫਾ ਦੇ ਰਹੇ ਹਨ , ਪਰ ਇੱਕ ਵਿਧਾਇਕ ਵਜੋਂ ਉਹ ਸਿਆਸਤ 'ਚ ਬਣੇ ਰਹਿਣਗੇ । ਇਸ ਨੂੰ ਨਕਾਰਾਤਮਕ ਪੱਖ ਤਨ ਨਾ ਲਓ।

Related Post