ਕੋਰੋਨਾ ਵਾਇਰਸ ਵੈਕਸੀਨ - 15 ਅਗਸਤ ਤੋਂ ਪਹਿਲਾਂ ਹੋਵੇਗਾ ਭਾਰਤੀ ਵੈਕਸੀਨ ਦਾ ਪ੍ਰੀਖਣ

By  Panesar Harinder July 3rd 2020 01:12 PM

ਨਵੀਂ ਦਿੱਲੀ - ਦੁਨੀਆ ਭਰ ਦੇ ਸਿਹਤ ਵਿਗਿਆਨੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ 'ਚ ਜੁਟੇ ਹੋਏ ਹਨ, ਅਤੇ ਜਿੱਥੇ ਸਾਰੀ ਦੁਨੀਆ ਦੇ ਲੋਕਾਂ ਦੀ ਨਜ਼ਰਾਂ ਇਸ ਵੈਕਸੀਨ ਵੱਲ੍ਹ ਟਿਕੀਆਂ ਹੋਈਆਂ ਹਨ ਉੱਥੇ ਹੀ ਭਾਰਤ ਦੇ ਲੋਕਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ ਨੇ ਭਾਰਤ ਬਾਇਓਟੈਕ ਨੂੰ ਇੱਕ ਪੱਤਰ ਲਿਖ ਕੇ ਇਸ ਵੈਕਸੀਨ ਦੇ ਮਨੁੱਖੀ ਟ੍ਰਾਇਲ ਨੂੰ ਫ਼ਾਸਕ ਟ੍ਰੈਕ ਮੋਡ 'ਤੇ ਚਲਾਉਣ ਲਈ ਕਿਹਾ ਹੈ। ਵੈਕਸੀਨ ਬਣਾਉਣ ਵਾਲੀ ਭਾਰਤ ਦੀ ਮੋਹਰੀ ਭਾਰਤੀ ਕੰਪਨੀ ਬਾਇਓਟੇਕ, ਜਿਸ ਵੱਲੋਂ ਕੋਰੋਨਾ 'ਤੇ ਪ੍ਰਭਾਵੀ ਵੈਕਸੀਨ ਕੋਵਾਕਸਿਨ ਬਣਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨੂੰ ਪੱਤਰ ਲਿਖਿਆ ਗਿਆ ਹੈ ਜਿਸ 'ਚ COVID-19 ਟੀਕੇ ਲਈ ਮਨੁੱਖੀ ਜਾਂਚ ਨੂੰ ਫਾਸਟ ਟ੍ਰੈਕ ਵਿਧੀ ਨਾਲ ਪੂਰਾ ਕਰਨ ਲਈ ਕਿਹਾ ਗਿਆ ਹੈ।

Bharat Biotech Indian Vaccine human trials before 15th August ICMR

ਆਈਸੀਐੱਮਆਰ (ICMR) ਦੇ ਡੀ.ਜੀ. ਬਲਰਾਮ ਭਾਰਗਵ ਨੇ ਦੇਸ਼ 'ਚ ਕੋਰੋਨਾ ਵੈਕਸੀਨ ਦੀ ਪ੍ਰੀਖਣ ਦੀ ਪ੍ਰਕਿਰਿਆ ਨੂੰ ਜਲਦ ਪੂਰਾ ਕਰਨ ਲਈ ਭਾਰਤ ਬਾਓਟੇਕ ਤੇ ਮੈਡੀਕਲ ਕਾਲਜਾਂ ਦੇ ਪ੍ਰਮੁੱਖ ਜਾਂਚਕਰਤਾਵਾਂ ਨੂੰ ਪੱਤਰ ਲਿਖਆ ਹੈ। ਇਸ ਪੱਤਰ 'ਚ ਲਿਖਿਆ ਗਿਆ ਹੈ ਕਿ ਮਨੁੱਖ ਪ੍ਰੀਖਣ ਨੂੰ 15 ਅਗਸਤ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ ਤਾਂਕਿ 15 ਅਗਸਤ ਨੂੰ ਕਲੀਨਿਕ ਟ੍ਰਾਇਲ ਦੇ ਨਤੀਜੇ ਲਾਂਚ ਕੀਤੇ ਜਾ ਸਕਦੇ ਹਨ।

Bharat Biotech Indian Vaccine human trials before 15th August ICMR

ਲਿਖੇ ਗਏ ਪੱਤਰ 'ਚ ਵਰਨਣ ਕੀਤਾ ਗਿਆ ਹੈ ਕਿ ਇਹ ਭਾਰਤ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਪਹਿਲਾ ਵੈਕਸੀਨ ਹੈ ਅਤੇ ਸਰਕਾਰ ਦੇ ਇਸ ਉੱਚ ਪ੍ਰਾਥਮਿਕਤਾ ਪ੍ਰਾਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਵੈਕਸੀਨ ਦਾ ਡ੍ਰਾਈਵ SARS-CoV-2 ਤੋਂ ਲਿਆ ਗਿਆ ਹੈ ਜਿਸ ਨੂੰ ICMR-National Institute ਦੁਆਰਾ ਵੱਖ ਕੀਤਾ ਕੀਤਾ ਗਿਆ ਹੈ। ਆਈਸੀਐੱਮਆਰ ਤੇ ਬੀਬੀਆਈਐੱਲ ਇਸ ਸਮੇਂ ਇਸ ਟੀਕੇ ਦੀ ਪ੍ਰੀ-ਕਲੀਨਿਕਲ ਤੇ ਕਲੀਨਿਕਲ ਅਜ਼ਮਾਇਜ਼ 'ਤੇ ਕੰਮ ਕਰ ਰਹੇ ਹਨ।

Bharat Biotech Indian Vaccine human trials before 15th August ICMR

ਇੱਥੇ ਇਹ ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤ ਦੀ ਪ੍ਰਮੁੱਖ ਟੀਕਾ ਨਿਰਮਾਤਾ ਕੰਪਨੀ ਭਾਰਤ ਬਾਇਓਟੈਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਸ ਨੇ ਕੋਰੋਨਾ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਵੈਕਸੀਨ ਕੋਵੈਕਸਿਨ ਬਣਾਈ ਹੈ। ਇਹੀ ਨਹੀਂ, ਆਈਸੀਐੱਮਆਰ ਨੇ ਭਾਰਤ ਬਾਇਓਟੈਕ ਨੂੰ ਮਨੁੱਖੀ ਅਜ਼ਮਾਇਸ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਇਓਟੈਕ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਉਸ ਨੇ ਇਹ ਵੈਕਸੀਨ ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਉਕਤ COVID-19 ਟੀਕੇ ਦੇ ਇਨਸਾਨਾਂ 'ਤੇ ਟ੍ਰਾਇਲ ਲਈ 12 ਸਥਾਨਾਂ ਦੀ ਚੋਣ ਕਰ ਲਈ ਹੈ। ਇਸ 'ਚ ਓਡੀਸ਼ਾ, ਨਵੀਂ ਦਿੱਲੀ, ਪਟਨਾ, ਬੇਲਗਾਮ, ਨਾਗਪੁਰ, ਗੋਰਖਪੁਰ, ਹੈਦਰਾਬਾਦ, ਕਾਨਪੁਰ ਤੇ ਹੋਰ ਪਿੰਡਾਂ ਦੇ ਨਾਂਅ ਸ਼ਾਮਲ ਹਨ।

ਜਿੱਥੋਂ ਤੱਕ ਕੋਰੋਨਾ ਮਹਾਮਾਰੀ ਦੀ ਗੱਲ ਹੈ, ਭਾਰਤ ਦੇ ਲੋਕ ਫ਼ਿਲਹਾਲ ਇਸ ਦੀ ਭਾਰੀ ਮਾਰ ਹੇਠ ਹਨ। ਅੱਜ ਦੀ ਤਾਜ਼ਾ ਜਾਣਕਾਰੀ ਅਨੁਸਾਰ ਇਸ ਦੇ 24 ਘੰਟਿਆਂ 'ਚ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ 21 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਦੇਸ਼ ਭਰ ਦੇ ਕੁੱਲ ਮਾਮਲਿਆਂ ਦੀ ਗਿਣਤੀ 6 ਲੱਖ 25 ਹਜ਼ਾਰ ਤੋਂ ਵੱਧ, ਠੀਕ ਹੋਇਆਂ ਦੀ ਗਿਣਤੀ 3 ਲੱਖ 79 ਹਜ਼ਾਰ ਤੋਂ ਉੱਪਰ ਅਤੇ ਮੌਤ ਦਾ ਸ਼ਿਕਾਰ ਹੋਇਆਂ ਦੀ ਗਿਣਤੀ 18 ਹਜ਼ਾਰ ਤੋਂ ਵਧ ਚੁੱਕੀ ਹੈ।

Related Post