ਭਾਰਤੀ ਸਿੰਘ, ਪਤੀ ਹਰਸ਼ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੇ ਲਿਆ ਜਨਮ

By  Jasmeet Singh April 3rd 2022 07:51 PM

ਮੁੰਬਈ, 3 ਅਪ੍ਰੈਲ 2022: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਇੱਕ ਬੇਬੀ ਬੁਆਏ ਦਾ ਸਵਾਗਤ ਕੀਤਾ ਹੈ! ਜੀ ਤੁਸੀਂ ਸਹੀ ਸੁਣਿਆ ਭਾਰਤੀ ਸਿੰਘ ਹੁਣ ਇੱਕ ਮਾਂ ਬਣ ਚੁੱਕੀ ਹੈ। ਅਭਿਨੇਤਰੀ, ਹੋਸਟ ਅਤੇ ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਮਹੀਨੇ ਪਹਿਲਾਂ ਯੂਟਿਊਬ 'ਤੇ ਇੱਕ ਵੀਡੀਓ ਦੇ ਨਾਲ ਆਪਣੀ ਗਰਭ ਧਾਰਨ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ਜਲਦ ਮਾਂ ਬਣਨ ਜਾ ਰਹੀ ਹੈ ਅੰਕਿਤਾ ਲੋਖੰਡੇ! ਅਦਾਕਾਰਾ ਨੇ ਕੰਗਨਾ ਦੇ ਲਾਕਅੱਪ 'ਚ ਖੋਲ੍ਹਿਆ ਰਾਜ਼

ਪਾਪਾਰਾਜ਼ੀ ਦੀਆਂ ਅੱਖਾਂ ਤੋਂ ਦੂਰ ਰਹਿਣ ਦੀ ਬਜਾਏ, ਭਾਰਤੀ ਆਖਰੀ ਦਿਨ ਤੱਕ ਪੂਰੀ ਤਰ੍ਹਾਂ ਪਾਪਰਾਜ਼ੀ ਦੀਆਂ ਅੱਖਾਂ ਦੇ ਸਾਹਮਣੇ ਰਹੀ ਅਤੇ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਰੀਆਂ ਅਪਡੇਟ ਸਾਂਝੀਆਂ ਕੀਤੀਆਂ। ਇਨ੍ਹਾਂ ਪੋਸਟਾਂ ਨੂੰ ਉਸਦੇ ਪ੍ਰਸ਼ਸਨਕਾਂ ਵਲੋਂ ਵੀ ਨਿੱਘਾ ਪਿਆਰ ਮਿਲਿਆ। ਜਨਮ ਦੇਣ ਤੋਂ ਪਹਿਲਾਂ ਜਿਥੇ ਭਾਰਤੀ ਅਤੇ ਹਰਸ਼ ਸ਼ੋਅ ਦੀ ਮੇਜ਼ਬਾਨੀ ਕਰਨ ਵਿੱਚ ਰੁੱਝੇ ਰਹੇ ਉਥੇ ਹੀ ਕਾਮੇਡੀਅਨ ਭਾਰਤੀ ਸਿੰਘ ਨੇ ਦੇਸ਼ ਵਿੱਚ ਪਹਿਲੀ ਗਰਭਵਤੀ ਟੀਵੀ ਹੋਸਟ ਬਣ ਕੇ ਇਤਿਹਾਸ ਰਚਿਆ ਹੈ।

ਐਤਵਾਰ ਦੀ ਦੁਪਹਿਰ ਨਾ ਸਿਰਫ਼ ਭਾਰਤੀ ਅਤੇ ਹਰਸ਼ ਲਈ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਲਈ ਵੀ ਖੁਸ਼ਖਬਰੀ ਲੈ ਕੇ ਆਈ। ਇਸਤੋਂ ਪਹਿਲਾਂ ਆਪਣੀ ਆਖਰੀ ਪੋਸਟ 'ਚ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਅਭਿਨੇਤਰੀ ਅਤੇ ਉਨ੍ਹਾਂ ਦੇ ਪਤੀ ਖੂਬਸੂਰਤ ਪੋਜ਼ ਦਿੰਦੇ ਨਜ਼ਰ ਆਏ। ਇਸ ਦੌਰਾਨ ਭਾਰਤੀ ਨੇ ਨੀਲੇ ਰੰਗ ਦੀ ਸਕਰਟ ਅਤੇ ਕੁਰਤੀ ਪਾਈ ਹੋਈ ਸੀ, ਜਦੋਂ ਕਿ ਹਰਸ਼ ਨੇ ਬਹੁ-ਰੰਗ ਦਾ ਕੁੜਤਾ ਅਤੇ ਚਿੱਟਾ ਪਜਾਮਾ ਪਾਇਆ ਹੋਇਆ ਸੀ। ਇਨ੍ਹਾਂ ਆਊਟਫਿਟਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਸਨ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਕੈਪਸ਼ਨ 'ਚ ਲਿਖਿਆ ਸੀ, 'ਮੰਮੀ.. ਪਾਪਾ...ਚਲ ਬੇਬੀ ਆਜਾ ਅਬ।' #babycomingsoon #bhartisingh #haarshlimbachiyaa.

ਇਹ ਵੀ ਪੜ੍ਹੋ: Malaika Arora Health : ਐਕਸੀਡੈਂਟ ਤੋਂ ਬਾਅਦ ਜਾਣੋ ਕਿਵੇਂ ਹੈ ਮਲਾਇਕਾ ਅਰੋੜਾ ਦੀ ਸਿਹਤ

ਹੁਣ ਆਪਣੀ ਅਗਲੀ ਪੋਸਟ ਵਿਚ ਉਨ੍ਹਾਂ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ 'ਮੁੰਡਾ ਹੋਇਆ ਹੈ', ਇਸ ਪੋਸਟ ਵਿੱਚ ਇਨ੍ਹਾਂ ਸਫੇਦ ਕਪੜੇ ਪਾਏ ਹੋਏ ਨੇ ਅਤੇ ਹੱਥਾਂ ਵਿਚ ਇਕ ਬੇਬੀ ਬਸਕੇਟ ਫੜੀ ਹੋਈ ਹੈ, ਜੀ ਵਿਚ ਨੀਲੇ ਰੰਗ ਦੇ ਫੁੱਲ ਹਨ, ਨੀਲਾਂ ਰੰਗ ਮੁੰਡੇ ਨੂੰ ਦਰਸ਼ਾਉਂਦਾ ਹੈ ਜਦਕਿ ਪਿੰਕ ਕੁੜੀਆਂ ਦੇ ਜਨਮ ਵੇਲੇ ਦਰਸ਼ੀਆਂ ਜਾਂਦਾ ਹੈ। ਕਾਮੇਡੀਅਨ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਪ੍ਰਸ਼ੰਸਕ ਦੋਵਾਂ ਨੂੰ ਬਹੁਤ ਪਿਆਰ ਦੇ ਰਹੇ ਹਨ ਅਤੇ ਛੋਟੇ ਮਹਿਮਾਨ ਦੀ ਇੱਕ ਝਲਕ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

-PTC News

Related Post