ਜਲਦ ਮਾਂ ਬਣਨ ਜਾ ਰਹੀ ਹੈ ਅੰਕਿਤਾ ਲੋਖੰਡੇ! ਅਦਾਕਾਰਾ ਨੇ ਕੰਗਨਾ ਦੇ ਲਾਕਅੱਪ 'ਚ ਖੋਲ੍ਹਿਆ ਰਾਜ਼
Ankita Lokhande Pregnant: ਬਾਲੀਵੁੱਡ ਅਤੇ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਅੰਕਿਤਾ ਲੋਖੰਡੇ ਨੇ ਬੁਆਏਫ੍ਰੈਂਡ ਵਿੱਕੀ ਜੈਨ ਨਾਲ ਵਿਆਹ ਕਰਵਾ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਪਤੀ ਵਿੱਕੀ ਜੈਨ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਅੰਕਿਤਾ ਲੋਖੰਡੇ ਨੇ ਪਿਛਲੇ ਸਾਲ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ। ਹੁਣ ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਵੱਡੀ ਗੱਲ ਕਹੀ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਕੰਗਨਾ ਰਣੌਤ ਦੀ ਜ਼ਾਲਮ ਜੇਲ੍ਹ ਵਿੱਚ ਮਹਿਮਾਨ ਵਜੋਂ ਪਹੁੰਚੀ ਅੰਕਿਤਾ ਲੋਖੰਡੇ ਆਪਣੇ ਸ਼ੋਅ ਪਵਿੱਤਰ ਰਿਸ਼ਤਾ 2 ਨੂੰ ਪ੍ਰਮੋਟ ਕਰਨ ਪਹੁੰਚੀ ਸੀ ਪਰ ਇਸ ਦੌਰਾਨ ਅੰਕਿਤਾ ਲੋਖੰਡੇ ਨੇ ਦਰਸ਼ਕਾਂ ਨੂੰ ਅਜਿਹੀ ਖੁਸ਼ਖਬਰੀ ਸੁਣਾਈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਅੰਕਿਤਾ ਲੋਖੰਡੇ ਨੇ ਜਦੋਂ ਇਸ ਰਾਜ਼ ਦਾ ਖੁਲਾਸਾ ਕਰਦੇ ਹੋਏ ਆਪਣੀ ਪੂਰੀ ਕਹਾਣੀ ਦੱਸੀ ਤਾਂ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਜਿਵੇਂ ਕਿ ਸਾਰੇ ਜਾਣਦੇ ਹਨ, ਅੰਕਿਤਾ ਲੋਖੰਡੇ ਨੇ ਲਾਕਅੱਪ 'ਚ ਆਪਣਾ ਰਾਜ਼ ਦੱਸਦੇ ਹੋਏ ਕੁਝ ਅਜਿਹਾ ਕਹਿ ਦਿੱਤਾ ਕਿ ਕੰਗਨਾ ਰਣੌਤ ਵੀ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ: Petrol Price Hike: ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ RATE ਅੰਕਿਤਾ ਨੇ ਆਪਣੇ ਰਾਜ਼ ਤੋਂ ਪਰਦਾ ਚੁੱਕਦਿਆਂ ਕਿਹਾ ਕਿ - ਮੈਂ ਗਰਭਵਤੀ ਹਾਂ... ਤੇ ਵਿੱਕੀ ਨੂੰ ਵੀ ਇਹ ਨਹੀਂ ਪਤਾ। ਅੰਕਿਤਾ ਦੀ ਇਹ ਗੱਲ ਸੁਣ ਕੇ ਜੇਲ੍ਹ 'ਚ ਬੈਠੇ ਕੈਦੀਆਂ ਦੇ ਨਾਲ-ਨਾਲ ਕੰਗਨਾ ਰਣੌਤ ਵੀ ਖੁਸ਼ੀ ਨਾਲ ਝੂਮ ਉੱਠੀ ਪਰ ਆਪਣੀ ਗੱਲ ਨੂੰ ਅੱਗੇ ਲੈ ਕੇ ਅੰਕਿਤਾ ਨੇ ਦੱਸਿਆ ਕਿ ਉਹ ਲੋਕਾਂ ਨੂੰ ਅਪ੍ਰੈਲ ਫੂਲ ਬਣਾ ਰਹੀ ਹੈ ਜਿਸ ਤੋਂ ਬਾਅਦ ਇਹ ਖੁਸ਼ੀ ਮਜ਼ੇ 'ਚ ਬਦਲ ਗਈ। ਅਪ੍ਰੈਲ ਫੂਲ ਬਣਾਉਣ ਬਾਰੇ ਅੰਕਿਤਾ ਦੀ ਗੱਲ ਸੁਣ ਕੇ ਕੰਗਨਾ ਰਣੌਤ ਕਹਿੰਦੀ ਹੈ ਕਿ ਅੱਜ 1 ਅਪ੍ਰੈਲ ਵੀ ਨਹੀਂ ਹੈ। ਮੈਨੂੰ ਉਮੀਦ ਹੈ ਕਿ ਇਹ ਝੂਠਾ ਰਾਜ਼ ਜਲਦੀ ਸੱਚ ਹੋ ਜਾਵੇਗਾ। ਇਸ ਜਵਾਬ 'ਤੇ ਅੰਕਿਤਾ ਲੋਖੰਡੇ ਕਹਿੰਦੀ ਹੈ, 'ਇਹ ਜਲਦੀ ਹੀ ਹੋਵੇਗਾ।' ਜ਼ਿਕਰਯੋਗ ਹੈ ਕਿ ਅੰਕਿਤਾ ਲੋਖੰਡੇ ਨੇ ਪਿਛਲੇ ਸਾਲ 14 ਦਸੰਬਰ ਨੂੰ ਮੁੰਬਈ ਦੇ ਇਕ ਆਲੀਸ਼ਾਨ ਹੋਟਲ 'ਚ ਬੁਆਏਫ੍ਰੈਂਡ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਦੋਹਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। -PTC NewsView this post on Instagram