ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ

By  Riya Bawa May 16th 2022 07:31 AM -- Updated: May 16th 2022 09:50 AM

ਬਠਿੰਡਾ: ਪੰਜਾਬ 'ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ, ਉੱਥੇ ਹੀ ਬਿਜਲੀ ਨੂੰ ਲੈ ਕੇ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 66 ਕੇ ਵੀ ਗਰਿੱਡ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਅੱਗ ਦੀਆਂ ਵੱਡੀਆਂ ਵੱਡੀਆਂ ਲਪਟਾਂ ਨਿਕਲਣ ਲੱਗ ਗਈਆਂ। ਅੱਗ ਲੱਗਣ ਨਾਲ ਕਈ ਇੰਸਟਰੂਮੈਂਟ ਸੜ ਗਏ। ਇਸ ਗਰਿੱਡ ਦੀ ਸਪਲਾਈ ਮੁਲਾਜ਼ਮਾਂ ਦੇ ਰਿਹਾਇਸ਼ੀ ਖੇਤਰ ਨੂੰ ਜਾਂਦੀ ਹੈ ਜੋ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਈ।

Fire broke out at 66 kv grid GHTP Lehra Mohabat yesterday evening at 8:30pm

ਅੱਗ ਲੱਗਣ ਤੋਂ ਪਹਿਲਾਂ ਇਕਦਮ ਧਮਾਕਾ ਹੋਇਆ ਤੇ ਅੱਗ ਦੀਆਂ ਲਾਟਾਂ ਥਰਮਲ ਤੋਂ ਬਾਹਰ ਦਿਖਾਈ ਦਿੱਤੀਆਂ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ 66 ਕੇ.ਵੀ. ਗਰਿੱਡ ਬਿਜਲੀ ਸਪਲਾਈ ਥਰਮਲ ਕਾਲੋਨੀ ਨੂੰ ਜਾਂਦੀ ਹੈ। ਇੱਥੇ ਗਰਮੀ ਕਰ ਕੇ ਟਰਾਂਸਫਾਰਮਰ ਦਾ ਤਾਪਮਾਨ ਵੱਧਣ ਜਾਂ ਸਪਾਰਕ ਕਾਰਨ ਅੱਗ ਲੱਗੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਹੁਣ ਅੱਗ 'ਤੇ ਕਾਫੀ ਜੱਦੋ ਜਹਿਦ ਨਾਲ ਕਾਬੂ ਪਾਇਆ ਗਿਆ।

ਸੂਤਰਾਂ ਤੋਂ ਮਿਲੀ ਜਾਣਕਰੀ ਦੇ ਮੁਤਾਬਿਕ ਇਸ ਗਰਿੱਡ ਵਿਚ ਕਿਸੇ ਮੁਲਾਜ਼ਮ ਦੀ ਕੋਈ ਡਿਊਟੀ ਨਹੀਂ ਹੈ। ਜਦੋਂ ਕਿ ਗਰਿੱਡ ਵਿਚ ਚਾਰ ਸ਼ਿਫਟਾਂ ਤੇ ਏ ਬੀ ਸੀ ਡੀ ਮੁਲਾਜ਼ਮਾਂ ਦੀ ਡਿਊਟੀ ਬਣਦੀ ਹੈ ਅਤੇ ਜਰਨਲ ਸ਼ਿਫਟ ਵਿਚ 9 ਤੋਂ 5 ਮੁਲਾਜ਼ਮ ਦੀ ਡਿਊਟੀ ਬਣਦੀ ਹੈ। ਗਰਿੱਡ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਪਿਛਲੇ ਦੋ ਸਾਲਾਂ ਤੋਂ ਗੇਟ ਨੂੰ ਜਿੰਦਰਾ ਲੱਗਿਆ ਹੋਇਆ ਹੈ ਅਗਰ ਕੋਈ ਫਾਲਟ ਪੈ ਜਾਵੇ ਤਾਂ ਮੇਨ ਪਲਾਂਟ ਵਿੱਚੋਂ ਮੁਲਾਜ਼ਮ ਆ ਕੇ ਠੀਕ ਕਰਦਾ ਹੈ।

Power

ਦੱਸਣਯੋਗ ਹੀ ਕਿ ਬੀਤੇ ਦਿਨੀਂ ਥਰਮਲ ਪਲਾਂਟ ਦੇ ਰਾਖ ਵਾਲੇ ਪਲਾਂਟ ਦੇ ਟੁੱਟ ਜਾਣ ਕਾਰਨ ਸੀਐਮਡੀ ਬਲਦੇਵ ਸਿੰਘ ਸਰਾਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੁਲਾਜ਼ਮਾਂ ਦੀ ਘਾਟ ਸਬੰਧੀ ਗੱਲ ਵੀ ਕੀਤੀ ਗਈ ਸੀ ਤਾਂ ਉਨ੍ਹਾਂ ਨੇ ਸਾਫ ਇਨਕਾਰ ਕੀਤਾ ਸੀ ਤੇ ਕਿਹਾ ਸੀ ਕਿ ਮੁਲਾਜ਼ਮਾਂ ਦੀ ਕੋਈ ਘਾਟ ਨਹੀਂ।

ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ

ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਅਚਾਨਕ ਧਮਾਕਾ ਹੋਇਆ ਹੈ ਜਿਸ ਨਾਲ ਇੱਥੇ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਧਮਾਕੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੁਝ ਬਿਜਲੀ ਸਪਲਾਈ ਦੇ ਕੁਝ ਯੂਨਿਟ ਬੰਦ ਰਹਿਣਗੇ।

PIWER

ਇਹ ਵੀ ਪੜ੍ਹੋ: President Visit: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਚਾਰ ਦਿਨਾਂ ਦੌਰੇ 'ਤੇ ਜਮਾਇਕਾ ਪਹੁੰਚੇ, 21 ਤੋਪਾਂ ਦੀ ਦਿੱਤੀ ਗਈ ਸਲਾਮੀ

ਗੌਰਤਲਬ ਹੈ ਕਿ ਥਰਮਲ ਵਿੱਚ ਧਮਾਕੇ ਕਾਰਨ ਪਹਿਲਾਂ ਹੀ ਦੋ ਯੂਨਿਟ ਬੰਦ ਹੋ ਗਏ ਸਨ ਜਦੋਂਕਿ ਹੁਣ ਤੀਜਾ ਯੂਨਿਟ ਅੱਜ ਬੰਦ ਹੋ ਗਿਆ ਹੈ ਜਿਸ ਕਾਰਨ ਸੂਬੇ ਅੰਦਰ ਬਿਜਲੀ ਦੀ ਕਮੀ ਦਾ ਹੋਰ ਸਾਹਮਣਾ ਕਰਨਾ ਪੈ ਸਕਦਾ ਹੈ। ਪੈਡੀ ਸੀਜ਼ਨ ਹੋਣ ਕਾਰਨ ਪੰਜਾਬ ਪਹਿਲਾਂ ਤੋਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਕੋਲ ਦੀ ਕਮੀ ਹੋਣ ਕਾਰਨ ਪੰਜਾਬ ਸਰਕਾਰ ਨੇ 1500 ਕਰੋੜ ਰੁਪਏ ਦਾ ਵਿਦੇਸ਼ੀ ਕੋਲਾ ਲੈ ਕੇ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

(ਗਗਨਦੀਪ ਆਹੂਜਾ ਦੀ ਰਿਪੋਰਟ)

-PTC News

Related Post