Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ

By  Shanker Badra November 7th 2020 11:45 AM

Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ:ਬਿਹਾਰ : ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਤੀਜੇ ਅਤੇ ਆਖਰੀ ਪੜਾਅ ਲਈ ਅੱਜ 78 ਹਲਕਿਆਂ ਵਿਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਤੀਜੇ ਪੜਾਅ ਵਿੱਚ 1204 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 1094 ਪੁਰਸ਼, 110 ਔਰਤਾਂ ਉਮੀਦਵਾਰ ਸ਼ਾਮਲ ਹਨ। ਤੀਜੇ ਪੜਾਅ ਵਿੱਚ 78 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਤੋਂ ਇਲਾਵਾ ਵਾਲਮੀਕਿਨਗਰ ਸੰਸਦੀ ਹਲਕੇ ਉਪ ਚੋਣ ਲਈ ਵੀ ਵੋਟਿੰਗ ਚੱਲ ਰਹੀ ਹੈ।

Bihar Assembly Election 2020: Voting Starts for 78 Seats in 16 Districts in Phase 3 Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ

ਇਸ ਤੋਂ ਪਹਿਲਾਂ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਵਿੱਚ 28 ਅਕਤੂਬਰ ਨੂੰ 71 ਸੀਟਾਂ ਅਤੇ ਦੂਜੇ ਪੜਾਅ ਵਿਚ 3 ਨਵੰਬਰ ਨੂੰ 94 ਸੀਟਾਂ ਲਈ ਮਤਦਾਨ ਮੁਕੰਮਲ ਹੋ ਚੁੱਕਾ ਹੈ। ਹੁਣ ਸ਼ਨੀਵਾਰ ਨੂੰ ਵੋਟਿੰਗ ਦੇ ਅੰਤਮ ਪੜਾਅ ਦੇ ਨਾਲ ਬਿਹਾਰ ਵਿਧਾਨ ਸਭਾ ਚੋਣਾਂ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਤੀਜੇ ਪੜਾਅ ਵਿਚ 2,35,54,071 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ।

Bihar Assembly Election 2020: Voting Starts for 78 Seats in 16 Districts in Phase 3 Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ

ਸ਼ਰਦ ਯਾਦਵ ਦੀ ਬੇਟੀ ਅਤੇ ਬਿਹਾਰਗੰਜ ਤੋਂ ਉਮੀਦਵਾਰ ਸੁਭਾਸ਼ੀਨੀ ਰਾਜ ਰਾਓ (ਕਾਂਗਰਸ) ਨੇ ਮਧੇਪੁਰਾ ਵਿੱਚ ਬੂਥ ਨੰਬਰ 278 'ਤੇ ਵੋਟ ਪਾਈ ਹੈ। ਸੁਭਾਸ਼ੀਨੀ ਨੇ ਕਿਹਾ ਕਿ ਜਨਤਾ ਇਸ ਵਾਰ ਤਬਦੀਲੀ ਵੱਲ ਰੁਖ ਕਰ ਰਹੀ ਹੈ, ਤਬਦੀਲੀ ਚਾਹੁੰਦੀ ਹੈ। ਵੋਟ ਪਾਉਣ ਤੋਂ ਬਾਅਦ ਪੁਸ਼ਪਮ ਪ੍ਰਿਆ ਨੇ ਕਿਹਾ- ਬਿਹਾਰ ਤਦ ਤੱਕ ਅੱਗੇ ਨਹੀਂ ਵਧੇਗਾ ,ਜਦ ਤੱਕ ਲਾਲੂ-ਨਿਤੀਸ਼ ਤੋਂ ਮੁਕਤੀ ਨਹੀਂ ਮਿਲੇਗੀ। ਰਾਜ ਸਭਾ ਦੇ ਸੰਸਦ ਮੈਂਬਰ ਅਹਿਮਦ ਅਸ਼ਫਾਕ ਕਰੀਮ ਨੇ ਕਤੀਹਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ ਹੈ।

Bihar Assembly Election 2020: Voting Starts for 78 Seats in 16 Districts in Phase 3 Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ

ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਲਈ PM ਮੋਦੀ ਵੱਲੋਂ ਲੋਕਾਂ ਨੂੰ ਟਵਿੱਟਰ ਰਾਹੀਂ ਕੋਰੋਨਾ ਦੀਆਂ ਤਮਾਮ ਸਾਵਧਾਨੀਆਂ ਵਰਤਦੇ ਹੋਏ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ ਗਈ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਅੱਜ ਤੀਜਾ ਅਤੇ ਆਖਰੀ ਪੜਾਅ ਹੈ। ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿੱਚ ਵੱਧ ਗਿਣਤੀ ਵਿੱਚ ਹਿੱਸਾ ਲੈਣ ਅਤੇ ਵੋਟ ਪਾਉਣ ਦਾ ਨਵਾਂ ਰਿਕਾਰਡ ਕਾਇਮ ਕਰਨ ਅਤੇ ਮਾਸਕ ਪਾਉਣਅਤੇ ਸਮਾਜਿਕ ਦੂਰੀਆਂ ਦਾ ਵੀ ਧਿਆਨ ਰੱਖੋ।

Bihar Assembly Election 2020: Voting Starts for 78 Seats in 16 Districts in Phase 3 Bihar Election 2020 : ਸਖ਼ਤ ਸੁਰੱਖਿਆ ਦਰਮਿਆਨ ਆਖਰੀ ਪੜਾਅ ਦੀਆਂ 78 ਸੀਟਾਂ ਲਈ ਵੋਟਿੰਗ ਜਾਰੀ

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਲਈ 15 ਜ਼ਿਲ੍ਹਿਆਂ ਦੀਆਂ 78 ਸੀਟਾਂ ਲਈ 2 ਕਰੋੜ 35 ਲੱਖ 54 ਹਜ਼ਾਰ 71 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਸ ਪੜਾਅ ਵਿੱਚ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਚੌਧਰੀ ਤੋਂ ਇਲਾਵਾ ਸਰਕਾਰ ਦੇ 11 ਮੰਤਰੀਆਂ- ਵਿਜੇਂਦਰ ਪ੍ਰਸਾਦ ਯਾਦਵ, ਮਹੇਸ਼ਵਰ ਹਜ਼ਾਰੀ, ਵਿਨੋਦ ਨਾਰਾਇਣ ਝਾ, ਖੁਰਸ਼ੀਦ ਅਹਿਮਦ, ਪ੍ਰਮੋਦ ਕੁਮਾਰ, ਲਕਸ਼ਮੇਸ਼ਵਰ ਰਾਏ, ਬੀਮਾ ਭਾਰਤੀ, ਕ੍ਰਿਸ਼ਣਾ ਕੁਮਾਰ ਰਿਸ਼ੀ, ਨਰਿੰਦਰ ਨਾਰਾਇਣ ਯਾਦਵ, ਰਮੇਸ਼ ਰਿਸ਼ੀਦੇਵ, ਸੁਰੇਸ਼ ਸ਼ਰਮਾ ਸਣੇ 1204 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

-PTCNews

Related Post