ਬਿਹਾਰ ਦੇ ਇੱਕ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਆਈ ਸਾਹਮਣੇ, ਨਵਜਾਤ ਬੱਚੇ ਨਾਲ ਵਾਪਰੀ ਇਹ ਵੱਡੀ ਘਟਨਾ

By  Joshi October 31st 2018 01:24 PM

ਬਿਹਾਰ ਦੇ ਇੱਕ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਆਈ ਸਾਹਮਣੇ, ਨਵਜਾਤ ਬੱਚੇ ਨਾਲ ਵਾਪਰੀ ਇਹ ਵੱਡੀ ਘਟਨਾ,ਦਰਭੰਗਾ: ਬਿਹਾਰ ਦੇ ਦਰਭੰਗਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਡੀਐਮਸੀਐਚ ਹਸਪਤਾਲ ਵਿੱਚ ਚੂਹਿਆਂ ਦੇ ਕੱਟਣ ਨਾਲ ਇੱਕ ਨਵਜਾਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਲਾਪਰਵਾਹੀ ਵਰਤਣ ਵਾਲੇ ਡਾਕਟਰ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਲਜ਼ਾਮ ਹੈ ਕਿ ਨੌਂ ਦਿਨ ਦੇ ਮਾਸੂਮ ਨੂੰ ਐਨ.ਆਈ.ਸੀਊ ਵਿੱਚ ਭਰਤੀ ਕਰਾਇਆ ਗਿਆ ਸੀ।ਰਾਤ ਦੇ ਸਮੇਂ ਜਦੋਂ ਪਰਿਵਾਰ ਵਾਲੇ ਬੱਚੇ ਨੂੰ ਦੇਖਣ ਲਈ ਐਨ.ਆਈ.ਸੀਊ ਵਿੱਚ ਗਏ, ਤਾਂ ਬੱਚੇ ਦੇ ਹੱਥ - ਪੈਰ ਨੂੰ ਚੂਹੇ ਖਾ ਰਹੇ ਸਨ। ਹੋਰ ਪੜ੍ਹੋ:ਬਟਾਲਾ ‘ਚ ਸੜਕ ਤੋਂ ਮਿਲੀ 2 ਮਹੀਨੇ ਦੀ ਨੰਨ੍ਹੀ ਬੱਚੀ ,ਬੱਚੀ ਦੀ ਬਿਗੜੀ ਹਾਲਤ ਉੱਥੇ ਕੋਈ ਨਰਸ ਅਤੇ ਡਾਕਟਰ ਨਹੀਂ ਸਨ। ਦੱਸ ਦੇਈਏਕਿ ਇਸ ਤੋਂ ਪਹਿਲਾਂ ਬਿਹਾਰ ਦੇ ਸਦਰ ਹਸਪਤਾਲ ਵਿੱਚ ਅਜਿਹੀ ਹੀ ਇੱਕ ਲਾਪਰਵਾਹੀ ਦੇਖਣ ਨੂੰ ਮਿਲੀ ਸੀ ਜਦੋਂ ਟ੍ਰੇਨ ਹਾਦਸੇ ਵਿੱਚ ਜਖ਼ਮੀ ਜਵਾਨ ਇੱਥੇ ਇਲਾਜ ਲਈ ਅੱਪੜਿਆ ਸੀ। ਹਸਪਤਾਲ ਸਟਾਫ ਦੇ ਸਾਹਮਣੇ ਹੀ ਪੀੜਤ ਦਾ ਕੱਟਿਆ ਪੈਰ ਲੈ ਕੇ ਕੁੱਤਾ ਕੁੱਤਾ ਗਿਆ ਸੀ। ਬਾਅਦ ਵਿੱਚ ਕੁੱਤੇ ਦੀ ਕਾਫ਼ੀ ਤਲਾਸ਼ ਕੀਤੀ ਗਈ , ਪਰ ਉਹ ਨਹੀਂ ਮਿਲਿਆ।ਜ਼ਖਮੀ ਵਿਅਕਤੀ ਨੇ ਬਾਅਦ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਸੀ। —PTC News

Related Post