ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 108 ਬੱਚਿਆਂ ਦੀ ਮੌਤ

By  Shanker Badra June 18th 2019 04:07 PM

ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 108 ਬੱਚਿਆਂ ਦੀ ਮੌਤ:ਪਟਨਾ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਚਮਕੀ ਬੁਖ਼ਾਰ (ਏ.ਈ.ਐੱਸ.) ਦਾ ਕਹਿਰ ਲਗਾਤਾਰ ਜਾਰੀ ਹੈ।ਇਸ ਕਾਰਨ ਹੁਣ ਤੱਕ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ।ਉੱਥੇ ਹੀ ਹਸਪਤਾਲ 'ਚ ਬਿਮਾਰ ਬੱਚਿਆਂ ਦੀ ਗਿਣਤੀ 400 ਤੋਂ ਵੱਧ ਹੋ ਗਈ ਹੈ।ਚਮਕੀ ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ 'ਚ ਦਾਖ਼ਲ ਹਨ।

Bihar: Encephalitis death toll mounts to 108 in Muzaffarpur ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 108 ਬੱਚਿਆਂ ਦੀ ਮੌਤ

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ.ਈ.ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਸਨ।

Bihar: Encephalitis death toll mounts to 108 in Muzaffarpur ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 108 ਬੱਚਿਆਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੀਨ ‘ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ

ਇਸ ਹਸਪਤਾਲ 'ਚ ਚਮਕੀ ਬੁਖ਼ਾਰ ਕਾਰਨ 89 ਬੱਚਿਆਂ ਦੀ ਮੌਤ ਹੋ ਚੁੱਕੀ ਹੈ।ਉੱਥੇ ਹੀ ਪੂਰੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਇਸ ਕਾਰਨ 108 ਬੱਚੇ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

-PTCNews

Related Post