Fri, Apr 26, 2024
Whatsapp

ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ

Written by  Shanker Badra -- June 18th 2019 04:01 PM
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ

ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ

ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ:ਬੀਜਿੰਗ : ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ 'ਚ ਸੋਮਵਾਰ ਨੂੰ ਇੱਕ ਤੋਂ ਬਾਅਦ ਭੂਚਾਲ ਦੇ ਪੰਜ ਝਟਕੇ ਮਹਿਸੂਸ ਕੀਤੇ ਗਏ ਸਨ।ਇਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 6.0 ਸੀ।ਭੂਚਾਲ ਨੇ ਸਮੁੱਚੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।ਜਿਸ ਕਾਰਨ ਓਥੇ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹਨ। [caption id="attachment_308238" align="aligncenter" width="300"]12 killed, 134 injured in earthquake in southern China ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ[/caption] ਚੀਨ ਦੇ ਸਿਚੁਆਨ ਸੂਬੇ 'ਚ ਬੀਤੀ ਰਾਤ ਅਤੇ ਅੱਜ ਸਵੇਰੇ ਲੱਗੇ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦਕਿ 134 ਤੋਂ ਵੱਧ ਜ਼ਖ਼ਮੀ ਹੋ ਗਏ ਹਨ।ਚੀਨੀ ਭੂਚਾਲ ਕੇਂਦਰ ਮੁਤਾਬਕ ਪਹਿਲਾ ਝਟਕਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤੀਂ 10.55 ਵਜੇ ਸ਼ਹਿਰ ਦੇ ਚਾਂਗਿੰਗਇਲਾਕੇ 'ਚ ਲੱਗਾ ਅਤੇ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.0 ਮਾਪੀ ਗਈ। [caption id="attachment_308240" align="aligncenter" width="300"]12 killed, 134 injured in earthquake in southern China ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ[/caption] ਉੱਥੇ ਹੀ ਮੰਗਲਵਾਰ ਸਵੇਰੇ 7.34 ਵਜੇ ਦੂਜਾ ਝਟਕਾ ਲੱਗਾ, ਜਿਸ ਦੀ ਰਿਕਟਰ ਸਕੇਲ 'ਤੇ ਤੀਬਰਤਾ 5.3 ਮਾਪੀ ਗਈ ਹੈ।ਭੂਚਾਲ ਕਾਰਨ ਜ਼ਖ਼ਮੀ ਹੋਏ ਲੋਕਾਂ ਦਾ ਸਥਾਨਕ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।ਉੱਥੇ ਹੀ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜ ਵੀ ਚੱਲ ਰਹੇ ਹਨ। [caption id="attachment_308239" align="aligncenter" width="300"]12 killed, 134 injured in earthquake in southern China ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ , 12 ਲੋਕਾਂ ਦੀ ਮੌਤ, 134 ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਿਹਾਰ ‘ਚ ਨਹੀਂ ਥੰਮ੍ਹ ਰਿਹਾ ਲੂ ਦਾ ਕਹਿਰ , ਸ਼ਮਸ਼ਾਨ ਘਾਟ ‘ਚ ਲੱਗੀਆਂ ਲਾਇਨਾਂ , ਸਸਕਾਰ ਲਈ ਲੱਕੜਾਂ ਦੀ ਘਾਟ ਇਸ ਦੇ ਇਲਾਵਾ ਅੱਜ ਸਵੇਰੇ ਅੰਡੇਮਾਨ ਦੀਪ ਸਮੂਹ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ।ਭੂਚਾਲ ਦੇ ਝਟਕੇ ਸਵੇਰੇ 3.49 ਵਜੇ ਮਹਿਸੂਸ ਕੀਤੇ ਗਏ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews


Top News view more...

Latest News view more...