ਹਲਕਾ ਮਜੀਠਾ ਨੂੰ ਅਲਵਿਦਾ ਕਹਿ ਸਕਦੇ ਨੇ ਬਿਕਰਮ ਸਿੰਘ ਮਜੀਠੀਆ

By  Jasmeet Singh January 30th 2022 05:49 PM -- Updated: January 30th 2022 06:13 PM

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਜੇਤੂ ਹਲਕੇ ਮਜੀਠਾ ਨੂੰ ਛੱਡਣ ਦੇ ਸੰਕੇਤ ਦਿੱਤੇ ਹਨ। ਇਸੀ ਦੇ ਨਾਲ ਹਾਸਿਲ ਜਾਣਕਾਰੀ ਮੁਤਾਬਕ ਕਵਰਿੰਗ ਕੈਂਡੀਡੇਟ ਗਨੀਵ ਕੌਰ ਨੂੰ ਬਣਾਇਆ ਜਾ ਸਕਦਾ ਹੈ ਮਜੀਠਾ ਤੋਂ ਚੋਣ ਉਮੀਦਵਾਰ। ਗਵੀਨ ਕੌਰ ਮੁਖ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਹਨ, ਦੱਸਿਆ ਜਾ ਰਿਹਾ ਹੈ ਵੀ ਆਉਂਦੇ ਇੱਕ ਦੋ ਦਿਨਾਂ 'ਚ ਆਪ ਬਿਕਰਮ ਸਿੰਘ ਮਜੀਠੀਆ ਇਸ ਗੱਲ ਦਾ ਐਲਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਵਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਜ਼ਬਰਦਸਤ ਵਿਰੋਧ

ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਚੋਣਾਂ ਲਈ ਮਜੀਠਾ ਅਤੇ ਅੰਮ੍ਰਿਤਸਰ (ਪੂਰਬੀ) ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਸਾਰੇ ਇਸ ਗੱਲ ਤੋਂ ਜਾਣੂ ਨੇ ਕਿ ਇਸ ਵਾਰ ਅੰਮ੍ਰਿਤਸਰ (ਪੂਰਬੀ) ਪੰਜਾਬ ਦੀ ਸਭ ਤੋਂ ਅਹਿਮ ਚੋਣ ਸੀਟ ਬਣ ਉੱਭਰੀ ਹੈ ਕਿਓਂਕਿ ਇਸੀ ਸੀਟ ਤੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੋਣ ਲੜਨਗੇ।

ਜ਼ਿਕਰਯੋਗ ਹੈ ਅਕਾਲੀ ਆਗੂ ਦੀ ਹਿੰਮਤ ਨੂੰ ਵੇਖਦਿਆਂ ਕਾਂਗਰਸ ਆਗੂ ਸਿੱਧੂ ਨੇ ਅੰਮ੍ਰਿਤਸਰ (ਪੂਰਬੀ) ਤੋਂ ਨਾਮਜ਼ਦਗੀ ਭਰਨ ਮਗਰੋਂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਵੀ ਜੇਕਰ ਅਕਾਲੀ ਆਗੂ 'ਚ ਇੰਨੀ ਹਿੰਮਤ ਹੈ ਤਾਂ ਉਹ ਇੱਕਲੇ ਅੰਮ੍ਰਿਤਸਰ (ਪੂਰਬੀ) ਤੋਂ ਚੋਣ ਲੜਨ।

ਇਹ ਵੀ ਪੜ੍ਹੋ: ਕੈਨੇਡਾ ਵੱਲੋਂ ਭਾਰਤੀ ਯਾਤਰੀਆਂ ਲਈ ਟੈਸਟਿੰਗ ਨਿਯਮਾਂ 'ਚ ਢਿੱਲ

ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਦੀ ਇਸ ਚੁਣੌਤੀ ਨੂੰ ਵੀ ਪ੍ਰਵਾਨ ਕਰ ਲਿਆ ਹੈ। ਬੀਤੇ ਦਿਨ ਹੀ ਕਾਂਗਰਸ ਜ਼ਿਲ੍ਹਾ ਜਨਰਲ ਸਕੱਤਰ ਓਮ ਪ੍ਰਕਾਸ਼ ਭਾਟੀਆ ਨੇ ਆਪਣੇ ਸਾਥੀਆਂ ਨਾਲ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ 'ਚ ਕਾਂਗਰਸ ਦਾ ਦਾਮਨ ਛੱਡ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ। ਇਸੀ ਦੇ ਨਾਲ ਜ਼ਿਲ੍ਹਾ ਅੰਮ੍ਰਿਤਸਰ 'ਚ ਕਈ ਹੋਰ ਥਾਵਾਂ 'ਤੇ ਕਾਂਗਰਸ ਅਤੇ ਭਾਜਪਾ ਦੇ ਮੁੱਖ ਆਗੂਆਂ ਅਤੇ ਵਰਕਰਾਂ ਨੇ ਆਪਣੀ ਪਾਰਟੀਆਂ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ।

-PTC News

Related Post