ਬਿਕਰਮ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਨਹੀਂ:ਕੈਪਟਨ ਅਮਰਿੰਦਰ ਸਿੰਘ

By  Shanker Badra July 9th 2018 02:23 PM -- Updated: July 9th 2018 02:26 PM

ਬਿਕਰਮ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਨਹੀਂ:ਕੈਪਟਨ ਅਮਰਿੰਦਰ ਸਿੰਘ:ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੀ ਟ੍ਰੇਨਿੰਗ ਆਊਟ ਪਰੇਡ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ।ਇਸ ਮੌਕੇ ਕੈਪਟਨ ਨੇ ਡੋਪ ਟੈਸਟ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਹਰ ਕਿਸੇ ਦਾ ਡੋਪ ਟੈਸਟ ਹੋਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਸਰਕਾਰੀ ਅਧਿਕਾਰੀਆਂ ਲਈ ਇਹ ਟੈਸਟ ਲਾਜ਼ਮੀ ਕਰਨ ਲਈ ਕਿਹਾ ਸੀ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਵੀ ਸਬੂਤ ਨਹੀਂ ਹੈ।ਇਸ ਮਾਮਲੇ ਨੂੰ ਲੈ ਕੇ ਸੀ.ਬੀ.ਆਈ.ਅਤੇ ਈ.ਡੀ.ਨੂੰ ਕੇਸ ਸੌਪਿਆ ਗਿਆ ਹੈ ਪਰ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ।

ਇਸ ਮੌਕੇ ਕੈਪਟਨ ਨੇ ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਬਾਰੇ ਬੋਲਦਿਆ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ 'ਤੇ ਰੋਕ ਲੱਗਣ ਤੋਂ ਬਾਅਦ ਨਸ਼ਾ ਮਹਿੰਗਾ ਹੋ ਗਿਆ ਹੈ।ਇਸ ਕਾਰਨ ਨਸ਼ਾ ਨੌਜਵਾਨਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।ਨਸ਼ੇ ਦੀ ਕਮੀ ਦੇ ਚੱਲਦਿਆਂ ਨੌਜਵਾਨ ਕਿਸੇ ਹੋਰ ਕਿਸਮ ਦਾ ਨਸ਼ਾ ਕਰ ਰਹੇ ਹਨ।ਇਸ ਨਾਲ ਮੌਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।

-PTCNews

Related Post