ਬਿਕਰਮ ਮਜੀਠੀਆ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ , ਇੱਕ ਦੀ ਮੌਤ, 4 ਜ਼ਖਮੀਂ

By  Shanker Badra October 10th 2019 09:44 AM -- Updated: October 10th 2019 09:52 AM

ਬਿਕਰਮ ਮਜੀਠੀਆ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ , ਇੱਕ ਦੀ ਮੌਤ, 4 ਜ਼ਖਮੀਂ:ਮੋਗਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

Bikram Singh Majithia Car terrible road accident , One Death , 4 injured ਬਿਕਰਮ ਮਜੀਠੀਆ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ , ਇੱਕ ਦੀ ਮੌਤ, 4 ਜ਼ਖਮੀਂ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਗੱਡੀਬੀਤੀ ਰਾਤ ਕਾਫ਼ਲੇ ਨਾਲ ਜਲਾਲਾਬਾਦ ਤੋਂ ਮੁਕਤਸਰ ਜਾ ਰਹੀ ਸੀ। ਇਸ ਦੌਰਾਨ ਮੋਗਾ ਬਾਈਪਾਸ ਨੇੜੇ ਇਨੋਵਾ ਗੱਡੀ ਇਕ ਟਰੱਕ ਨਾਲ ਟਕਰਾ ਗਈ। ਜਿਸ 'ਚ ਬਿਕਰਮ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਗੁੱਡੂ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ ਹਨ।

Bikram Singh Majithia Car terrible road accident , One Death , 4 injured ਬਿਕਰਮ ਮਜੀਠੀਆ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ , ਇੱਕ ਦੀ ਮੌਤ, 4 ਜ਼ਖਮੀਂ

ਦੱਸਿਆ ਜਾਂਦਾ ਹੈ ਕਿ ਇਸ ਗੱਡੀ 'ਚ ਬਿਕਰਮ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ। ਇਸ ਹਾਦਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਾਲ -ਵਾਲ ਬਚ ਗਏ ਹਨ। ਇਸ ਹਾਦਸੇ ਤੋਂ ਬਾਅਦ ਜ਼ਖਮੀਂ ਹੋਏ ਲੋਕਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

-PTCNews

Related Post