ਵੱਡੇ ਸੂਬਿਆਂ 'ਚ ਅਲਰਟ, ਮਹਾਮਾਰੀ ਤੋਂ ਬਚਾਅ ਲਈ ਕੇਰਲ ’ਚ ਮਾਰੇ ਜਾਣਗੇ 40,000 ਪੰਛੀ

By  Jagroop Kaur January 5th 2021 05:34 PM

ਦੇਸ਼ ਨੂੰ ਅਜੇ ਕੋਰੋਨਾਵਾਇਰਸ ਦੀ ਵੈਕਸੀਨ ਆਉਣ 'ਤੇ ਕੁਝ ਰਾਹਤ ਮਿਲੀ ਹੀ ਸੀ,ਕਿ ਹੁਣ ਇਕ ਨਵਾਂ ਸੰਕਟ ਦੇਸ਼ ਦੇ ਸਰ ਆ ਪਿਆ ਹੈ। ਦਰਅਸਲ ਪਿਛਲੇ ਕੁਹ ਦਿਨਾਂ ਤੋਂ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੋਂ ਬਾਅਦ ਕੇਰਲਾ ਵਿੱਚ ਬਰਡ ਫਲੂ ਫੈਲ ਗਿਆ ਹੈ। ਕੇਰਲ ਨੇ ਇਸ ਨੂੰ ਰਾਜ ਦੀ ਆਪਦਾ ਘੋਸ਼ਿਤ ਕੀਤਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਮੰਦਸੌਰ ਅਤੇ ਕਰਨਾਟਕ ਦੇ ਬੈਂਗਲੁਰੂ ਵਿੱਚ ਮੁਰਗੀ ਤੇ ਅੰਡਿਆਂ ਦੀਆਂ ਦੁਕਾਨਾਂ ਫਿਲਹਾਲ ਬੰਦ ਰਹਿਣਗੀਆਂ।

ਹੋਰ ਪੜ੍ਹੋ : ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਕੇਰਲਾ 'ਚ ਮਰ ਰਹੇ ਲਗਾਤਾਰ ਕਈ ਪੰਛੀ

ਕੇਰਲ ਦੇ ਕੋਟਾਇਮ ਤੇ ਅਲਪੁਝਾ ਜ਼ਿਲਿਆਂ ਦੇ ਕੁਝ ਹਿੱਸਿਆਂ ’ਚ ਬਰਡ ਫਲੂ ਫੈਲਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਚਲਦੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਖੇਤਰਾਂ ’ਚ ਅਤੇ ਉਸ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦੇ ਦਾਇਰੇ ’ਚ ਬਤਖ਼, ਮੁਰਗੀਆਂ ਅਤੇ ਹੋਰ ਘਰੇਲੂ ਪੰਛੀਆਂ ਨੂੰ ਮਾਰਨ ਦਾ ਹੁਕਮ ਦੇਣ ਲਈ ਮਜ਼ਬੂਰ ਹੋਣਾ ਪਿਆ। ਕੋਟਾਇਮ ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਨੀਂਦੂਰ ’ਚ ਇਕ ਬਤਖ਼ ਪਾਲਨ ਕੇਂਦਰ ’ਚ ਬਰਡ ਫਲੂ ਪਾਇਆ ਗਿਆ ਹੈ ਅਤੇ ਉਥੇ ਕਰੀਬ 1500 ਬਤਖ਼ਾਂ ਮਰ ਚੁੱਕੀਆਂ ਹਨ।Bird flu hits Kozhikode, over 200 chickens die, high alert in Kerala | India  News – India TV

ਮੱਧ ਪ੍ਰਦੇਸ਼ ’ਚ ਕਾਵਾਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ : ਇੰਦੌਰ ’ਚ ਮਰੇ ਹੋਏ ਕਾਵਾਂ ’ਚ ਖ਼ਤਰਨਾਕ ਵਾਇਰਸ ਪਾਏ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਰਾਜ ’ਚ ਬਰਡ ਫਲੂ ਦਾ ਅਲਰਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਜਨਸੰਪਰਕ ਵਿਭਾਗ ਨੇ ਪ੍ਰਦੇਸ਼ ਦੇ ਸਾਰੇ ਜ਼ਿਲਿਆਂ ਨੂੰ ਅਲਰਟ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ’ਚ ਕਾਵਾਂ ਅਤੇ ਪੰਛੀਆਂ ਦੀ ਮੌਤ ਦੀ ਸੂਚਨਾ ’ਤੇ ਤੁਰੰਤ ਰੋਗ ਨਿਯੰਤਰਣ ਲਈ ਭਾਰਤ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਵਲੋਂ ਦੱਸਿਆ ਗਿਆ ਕਿ ਪ੍ਰਦੇਸ਼ ’ਚ 23 ਦਸੰਬਰ ਤੋਂ 3 ਜਨਵਰੀ 2021 ਤਕ ਇੰਦੌਰ ’ਚ 142, ਮੰਦਸੌਰ ’ਚ 100, ਆਗਰ-ਮਾਲਵਾ ’ਚ 112, ਖਰਗੋਨ ਜ਼ਿਲੇ ’ਚ 13 ਅਤੇ ਸੀਹੋਰ ’ਚ 9 ਕਾਵਾਂ ਦੀ ਮੌਤ ਹੋਈ ਹੈ।

ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ

Kerala: After outbreak in Kozhikode, bird flu affects Malappuram - Oneindia  News

ਦਸਣ ਯੋਗ ਹੈ ਕਿ ਰਾਜਸਥਾਨ ਦੇ ਕਈ ਜ਼ਿਲਿਆਂ ’ਚ ਪੰਛੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਪਸ਼ੁਪਾਲਨ ਵਿਭਾਗ ਮੁਤਾਬਕ, ਰਾਜ ’ਚ 425 ਤੋਂ ਜ਼ਿਆਦਾ ਕਾਵਾਂ, ਬਗਲਿਆਂ ਅਤੇ ਹੋਰ ਪੰਛੀ ਮਰੇ ਹਨ। ਝਾਲਾਵਾਡ ਦੇ ਪੰਛੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੋਪਾਲ ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੁਰੋਗ ਸੰਸਥਾਨ ਭੇਜਿਆ ਗਿਆ ਸੀ ਜਿਸ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ ਜਦਕਿ ਹੋਰ ਜ਼ਿਲਿਆਂ ਦੇ ਪੰਛੀਆਂ ਦੀ ਮੌਤ ਦੇ ਨਮੂਨਿਆਂ ਦੀ ਜਾਂਚ ਦੇ ਨਤੀਜੇ ਅਜੇ ਤਕ ਨਹੀਂ ਮਿਲੇ।

Related Post