ਲਾਲਕ੍ਰਿਸ਼ਨ ਅਡਵਾਨੀ ਦਾ ਅੱਜ ਹੈ 92ਵਾਂ ਜਨਮਦਿਨ, PM ਮੋਦੀ ਨੇ ਘਰ ਪਹੁੰਚ ਕੇ ਦਿੱਤੀਆਂ ਵਧਾਈਆਂ

By  Jashan A November 8th 2019 12:28 PM

ਲਾਲਕ੍ਰਿਸ਼ਨ ਅਡਵਾਨੀ ਦਾ ਅੱਜ ਹੈ 92ਵਾਂ ਜਨਮਦਿਨ, PM ਮੋਦੀ ਨੇ ਘਰ ਪਹੁੰਚ ਕੇ ਦਿੱਤੀਆਂ ਵਧਾਈਆਂ,ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਲਾਲਕ੍ਰਿਸ਼ਨ ਅਡਵਾਨੀ ਅੱਜ ਆਪਣਾ 92ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਦੇਸ਼ਵਾਸੀ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। https://twitter.com/ANI/status/1192667888273907715?s=20 ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਵਧਾਈਆਂ ਦਿੱਤੀਆਂ।ਇਸ ਮੌਕੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਵੀ ਮੌਜੂਦ ਸਨ। ਹੋਰ ਪੜ੍ਹੋ: ਬਠਿੰਡਾ 'ਚ ਅਵਾਰਾ ਪਸ਼ੂ ਕਾਰਨ ਏਅਰ ਫੋਰਸ ਦੇ ਜਵਾਨ ਦੀ ਹੋਈ ਮੌਤ,ਇੱਕ ਗੰਭੀਰ ਜ਼ਖ਼ਮੀ https://twitter.com/narendramodi/status/1192630855090360320?s=20 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਵਾਨੀ ਨੂੰ ਨਿੱਜੀ ਤੌਰ 'ਤੇ ਜਨਮਦਿਨ' ਦੀ ਵਧਾਈ ਦੇਣ ਦੇ ਨਾਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪੀਐਮ ਮੋਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ। ਪਹਿਲੇ ਟਵੀਟ 'ਚ, ਪੀਐਮ ਮੋਦੀ ਨੇ ਲਿਖਿਆ - ਵਿਦਵਾਨ, ਰਾਜਨੇਤਾ ਅਤੇ ਸਭ ਤੋਂ ਸਤਿਕਾਰਤ ਲਾਲਕ੍ਰਿਸ਼ਨ ਅਡਵਾਨੀ ਜੀ ਭਾਰਤ ਤੁਹਾਡੇ ਬੇਮਿਸਾਲ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗਾ। ਅਡਵਾਨੀ ਨੇ ਦਹਾਕਿਆਂ ਤੋਂ ਭਾਜਪਾ ਨੂੰ ਆਕਾਰ ਅਤੇ ਤਾਕਤ ਦੇਣ ਲਈ ਸਖਤ ਮਿਹਨਤ ਕੀਤੀ। ' ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਹੋਇਆ ਸੀ। ਉਹ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਅਣਵੰਡੇ ਭਾਰਤ ਦੇ ਸਿੰਧ ਪ੍ਰਾਂਤ ਵਿੱਚ ਪੈਦਾ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਕ੍ਰਿਸ਼ਨਚੰਦ ਡੀ ਅਡਵਾਨੀ ਅਤੇ ਮਾਤਾ ਦਾ ਨਾਮ ਗਿਆਨੀ ਦੇਵੀ ਹੈ। -PTC News

Related Post