ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

By  Shanker Badra June 19th 2019 11:59 AM

ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ:ਨਵੀਂ ਦਿੱਲੀ : ਭਾਜਪਾ ਨੇਤਾ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਦੀ ਅੱਜ 17 ਵੀਂ ਲੋਕ ਸਭਾ ਦੇ ਨਵੇਂ ਸਪੀਕਰ ਵਜੋਂ ਚੋਣ ਕੀਤੀ ਗਈ ਹੈ।ਇਸ ਦੌਰਾਨ ਓਮ ਬਿਰਲਾ ਨੂੰ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ ਹੈ।

BJP MP from Kota, Om Birla elected as the Speaker of the 17th Lok Sabha ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ , ਜਿਸ ਨੂੰ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਵਲੋਂ ਵੀ ਸਮਰਥਨ ਦਿੱਤਾ ਗਿਆ।

BJP MP from Kota, Om Birla elected as the Speaker of the 17th Lok Sabha ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

ਦੱਸ ਦੇਈਏ ਕਿ ਓਮ ਬਿਰਲਾ ਨੇ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ। 2 ਵਾਰ ਐੱਮ.ਪੀ. ਰਹਿ ਚੁੱਕੇ ਓਮ ਬਿਰਲਾ 3 ਵਾਰ ਕੋਟਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।

-PTCNews

Related Post