ਚੰਗਾਲੀਵਾਲਾ ਹੱਤਿਆਕਾਂਡ : ਭਾਜਪਾ ਸੰਸਦ ਮੈਂਬਰਾਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਾਂਚ ਲਈ ਪਹੁੰਚਿਆ ਚੰਗਾਲੀਵਾਲਾ

By  Shanker Badra November 23rd 2019 02:57 PM

ਚੰਗਾਲੀਵਾਲਾ ਹੱਤਿਆਕਾਂਡ : ਭਾਜਪਾ ਸੰਸਦ ਮੈਂਬਰਾਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਾਂਚ ਲਈ ਪਹੁੰਚਿਆ ਚੰਗਾਲੀਵਾਲਾ:ਸੰਗਰੂਰ : ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਪਿਛਲੇ ਦਿਨੀਂ ਦਲਿਤ ਨੌਜਵਾਨ ਜਗਮੇਲ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਭਾਜਪਾ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ,ਜਿਸ ਵਿੱਚ ਭਾਜਪਾ ਦੇ ਉਪ ਪ੍ਰਧਾਨ ਤੇ ਰਾਜ ਸਭਾ ਮੈਂਬਰ ਵਿਨੇ ਸਹਰਸ ਬੁੱਧੇ, ਬਾਘਪਤ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸਤਿਆਪਾਲ ਸਿੰਘ ਤੇ ਝਾਰਖੰਡ ਤੋਂ ਸੰਸਦ ਮੈਂਬਰ ਵੀ.ਡੀ. ਰਾਮ ਸ਼ਾਮਲ ਹਨ।

BJP MPs And National Scheduled Castes Commission Delegation  Arriving Changali Wala ਚੰਗਾਲੀਵਾਲਾ ਹੱਤਿਆਕਾਂਡ : ਭਾਜਪਾ ਸੰਸਦ ਮੈਂਬਰਾਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਾਂਚ ਲਈ ਪਹੁੰਚਿਆ ਚੰਗਾਲੀਵਾਲਾ

ਇਸ ਦੌਰਾਨ ਤਿੰਨ ਮੈਂਬਰੀ ਭਾਜਪਾ ਸੰਸਦ ਮੈਂਬਰਾਂ ਦਾ ਵਫ਼ਦ ਅੱਜ ਦਿੱਲੀ ਤੋਂ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਪਹੁੰਚਿਆ ਹੈ। ਇਸ ਦੇ ਨਾਲ ਹੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਵੀ ਅੱਜ ਪਿੰਡ ਚੰਗਾਲੀਵਾਲਾ ਪਹੁੰਚਿਆ ਹੈ।ਇਸ ਵਫ਼ਦ ਦੇ ਮੈਂਬਰ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਅਣਮਨੁੱਖੀ ਢੰਗ ਨਾਲ ਕੀਤੇ ਗਏ ਤਸ਼ੱਦਦਾਂ ਤੋਂ ਬਾਅਦ ਹੋਈ ਮੌਤ ਸੰਬੰਧੀ ਜਾਂਚ ਕਰਨ ਆਏ ਹਨ ਅਤੇ ਵੱਖ-ਵੱਖ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ।

BJP MPs And National Scheduled Castes Commission Delegation Arriving Changali Wala ਚੰਗਾਲੀਵਾਲਾ ਹੱਤਿਆਕਾਂਡ : ਭਾਜਪਾ ਸੰਸਦ ਮੈਂਬਰਾਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਾਂਚ ਲਈ ਪਹੁੰਚਿਆ ਚੰਗਾਲੀਵਾਲਾ

ਇਸ ਟੀਮ ਨੇ ਪਿੰਡ ਚੰਗਾਲੀਵਾਲਾ ਵਿਖੇ ਪਹੁੰਚ ਕੇ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਓਥੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸਿਵਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮਗਰੋਂ ਤਿੰਨ ਮੈਂਬਰੀ ਸੰਸਦ ਵਫ਼ਦ ਨੇ ਸਾਰੀ ਰਿਪੋਰਟ ਤਿਆਰ ਕਰਕੇ ਹਾਈਕਮਾਂਡ ਨੂੰ ਭੇਜਣ ਦਾ ਫੈਸਲਾ ਲਿਆ ਹੈ।

BJP MPs And National Scheduled Castes Commission Delegation Arriving Changali Wala ਚੰਗਾਲੀਵਾਲਾ ਹੱਤਿਆਕਾਂਡ : ਭਾਜਪਾ ਸੰਸਦ ਮੈਂਬਰਾਂ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਵਫ਼ਦ ਜਾਂਚ ਲਈ ਪਹੁੰਚਿਆ ਚੰਗਾਲੀਵਾਲਾ

ਜ਼ਿਕਰਯੋਗ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਨੂੰ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਤੇ ਉਸ ਦੀ ਰਾਡ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਵਿਅਕਤੀਆਂ ਨੇ ਨੌਜਵਾਨ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪੇਸ਼ਾਬ ਪਿਲਾਇਆ ਸੀ ਤੇ 16 ਨਵੰਬਰ ਨੂੰ ਚੰਡੀਗੜ੍ਹ ਵਿਖੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ਸੀ।

-PTCNews

Related Post