100 ਡਾਲਰ 'ਚ ਆਈਫੋਨ ਖਰੀਦਣ ਤੋਂ ਬਾਅਦ ਜੋ ਮਿਲਿਆ, ਉਸਨੇ ਕੀਤਾ ਸਭ ਨੂੰ ਹੈਰਾਨ !

By  Joshi December 9th 2017 01:17 PM

Black Friday sale fraud: ਕੀ ਹੋਵੇ ਜੇ ਤੁਸੀਂ ਤਕਰੀਬਨ 100 ਡਾਲਰ ਰੁਪਏ ਖਰਚ ਕੇ ਇੱਕ ਆਈਫੋਨ ਖਰੀਦਿਆ ਹੋਵੇ ਅਤੇ ਬਦਲੇ 'ਚ ਤੁਹਾਨੂੰ ਮਿਲਣ ਡੱਬੇ 'ਚ ਆਲੂ, ਉਹ ਵੀ ਕੱਟ ਕੇ ਪਾਏ ਹੋਏ? ਜੀ ਹਾਂ, ਅਜਿਹਾ ਹੀ ਕੁਝ ਵਾਪਰਿਆ ਹੈ, ਅਮਰੀਕਾ ਦੀ ਇੱਕ ਔਰਤ ਨਾਲ, ਜਿਸਨੇ ਕਿ ਬਲੈਕ ਫ੍ਰਾਈਡੇਅ ਦੀ ਸੇਲ ਤੋਂ ਬਾਅਦ ਵੱਡਾ ਝਟਕਾ ਖਾਧਾ। Black Friday sale fraud: 100 ਡਾਲਰ 'ਚ ਆਈਫੋਨ ਖਰੀਦਣ ਤੋਂ ਬਾਅਦ ਜੋ ਮਿਲਿਆਉਸ ਔਰਤ ਨੇ ਬਲੈਕ ਫ੍ਰਾਈਡੇਅ ਸੇਲ ਦਾ ਲਾਹਾ ਲੈਣ ਲਈ 100 ਡਾਲਰ 'ਚ ਇਕ ਆਈਫੋਨ-੬ ਖਰੀਦਿਆ ਅਤੇ ਜਦੋਂ ਡੱਬਾ ਖੋਲ੍ਹ ਕੇ ਦੇਖਿਆ ਤਾਂ ਡੱਬੇ ਅੰਦਰ ਆਲੂ ਕੱਟ ਕੇ ਪਾਏ ਹੋਏ ਸਨ। Black Friday sale fraud: ਔਰਤ ਮੁਤਾਬਕ ''ਉਸਨੇ ਇਹ ਆਈਫੋਨ ਬਲੈਕ ਟਰੱਕ ਤੋਂ ਖਰੀਦਿਆ। ਉਸ 'ਤੇ ਬਲੈਕ ਫ੍ਰਾਈਡੇਅ ਸੇਲ ਦਾ ਪੋਸਟਰ ਸੀ। ਇਹ ਟਰੱਕ ਉਨ੍ਹਾਂ ਦੇ ਮੁਹੱਲੇ 'ਚ ਫੇਰੀ ਲਗਾ ਰਿਹਾ ਸੀ ਅਤੇ ਉਸ ਕੋਲ ਬਹੁਤ ਸਾਰਾ ਸਮਾਨ ਸੀ ਜਿਵੇਂ ਕਿ ਕੱਪੜੇ, ਘੜੀਆਂ, ਪਰਸ ਬੂਟ, ਅਤੇ ਹੋਰ ਬਹੁਤ ਕੁੱਝ ਹੈ।" ਔਰਤ ਮੁਤਾਬਕ, ਉਸ ਵਿਅਕਤੀ ਨੇ ਉਸਨੂੰ 100 ਡਾਲਰ 'ਚ ਆਈਫੋਨ ਖਰੀਦਣ ਦੀ ਪੇਸ਼ਕਸ਼ ਕੀਤੀ ਅਤੇ ਉਸਨੇ ਇਹ ਫੋਨ ਖਰੀਦ ਲਿਆ। ਸਿਰਫ ਇੰਨ੍ਹਾਂ ਹੀ ਨਹੀਂ ਔਰਤ ਨੇ ਫੋਨ ਚਲਾ ਕੇ ਵੀ ਦੇਖਿਆ ਸੀ।" Black Friday sale fraud: 100 ਡਾਲਰ 'ਚ ਆਈਫੋਨ ਖਰੀਦਣ ਤੋਂ ਬਾਅਦ ਜੋ ਮਿਲਿਆਫਿਰ ਜਦੋਂ ਉਹੀ ਫੋਨ ਡੱਬਾ ਬੰਦ ਹੋ ਕੇ ਘਰ ਆਇਆ ਅਤੇ ਉਸਨੇ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਕੱਟੇ ਹੋਏ ਆਲੂ ਅਤੇ ਐਡ੍ਰਾਂਇਡ ਚਾਰਜਰ ਪਿਆ ਸੀ, ਜਿਸਨੂੰ ਦੇਖ ਕੇ ਔਰਤ ਦੇ ਹੋਸ਼ ਉਡ ਗਏ। —PTC News

Related Post