ਕਾਲੀ ਮਿਰਚ ਦੀ ਵਰਤੋਂ ਹੈ ਬਹੁਤ ਗੁਣਕਾਰੀ

By  Joshi September 27th 2017 09:19 PM

ਸਿਰਫ ਮੋਟਾਪਾ ਘੱਟ ਨਹੀਂ ਕਰਦੀ, ਕਾਲੀ ਮਿਰਚ ਦੀ ਵਰਤੋਂ ਉਂਝ ਵੀ ਹੈ ਬਹੁਤ ਗੁਣਕਾਰੀ, ਇਹ ਨੇ ਫਾਇਦੇ! ਕਾਲੀ ਮਿਰਚ ਭਾਰਤੀ ਰਸੋਈ ਦੀ ਹਮੇਸ਼ਾ ਤੋਂ ਸ਼ਾਨ ਰਹੀ ਹੈ। ਇਸਦਾ ਸਵਾਦ ਸਬਜ਼ੀਆਂ ਅਤੇ ਹੋਰ ਪਕਵਾਨਾਂ ਨੂੰ ਹੋਰ ਸਵਾਦ ਬਣਾ ਦਿੰਦਾ ਹੈ। Black pepper home remedies: ਕਾਲੀ ਮਿਰਚ ਦੀ ਵਰਤੋਂ ਹੈ ਬਹੁਤ ਗੁਣਕਾਰੀਹਾਂਲਾਕਿ ਇਸਦਾ ਸਵਾਦ ਥੋੜ੍ਹਾ ਤਿੱਖਾ ਹੋਣ ਦੇ ਕਾਰਨ ਕੁਝ ਲੋਕ ਇਸਨੂੰ ਘੱਟ ਖਾਂਦੇ ਹਨ, ਪਰ ਪਕਵਾਨਾਂ ਤੋਂ ਇਲਾਵਾ ਵੀ ਇਹ ਸਬਜੀ ਬਹੁਤ ਗੁਣਕਾਰੀ ਮੰਨ੍ਹੀ ਜਾਂਦੀ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਨ 'ਚ ਮਦਦਗਾਰ ਹੁੰਦੀ ਹੈ ਅਤੇ ਘੇਰਲੂ ਨੁਸਖਿਆਂ 'ਚ ਵੀ ਕੰਮ ਆਉਂਦੀ ਹੈ। Black pepper home remedies: ਕਾਲੀ ਮਿਰਚ ਦੀ ਵਰਤੋਂ ਹੈ ਬਹੁਤ ਗੁਣਕਾਰੀBlack pepper home remedies: ਕਾਲੀ ਮਿਰਚ ਦੇ ਸੇਵਨ ਦੇ ਨਾਲ ਪੇਟ ਦੀ ਕੀੜੇ ਦੂਰ ਹੁੰਦੇ ਹਨ। ਕਾਲੀ ਮਿਰਚ ਨੂੰ ਲੱਸੀ ਜਾਂ ਸੋਗੀ ਦੇ ਨਾਲ ਖਾਣ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਕਾਲੀ ਮਿਰਚ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਵਾਉਂਦੀ ਹੈ। ਤਿਲ਼ਾਂ ਦੇ ਤੇਲ ਦੇ ਨਾਲ ਇਸਨੂੰ ਗਰਮ ਕਰਕੇ ਦਰਦ ਵਾਲੀ ਜਗ੍ਹਾ ਤੇ ਲਗਾਉਣ ਨਾਲ ਰਾਹਤ ਮਿਲਦੀ ਹੈ। ਇਹ ਮਿਰਚ ਮੋਟਾਪੇ ਨੂੰ ਘਟਾਉਣ ਲਈ ਵੀ ਲਾਹੇਵੰਦ ਹੁੰਦੀ ਹੈ। ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਨਾਲ ਇਹ ਪੇਟ ਸੰਬੰਧੀ ਕਈ ਘਟਾਉਣ ਦੇ ਨਾਲ ਹੀ ਪੇਟ ਬੀਮਾਰੀਆਂ ਨੂੰ ਵੀ ਠੀਕ ਕਰਦੀ ਹੈ।Black pepper home remedies: ਕਾਲੀ ਮਿਰਚ ਦੀ ਵਰਤੋਂ ਹੈ ਬਹੁਤ ਗੁਣਕਾਰੀਕਾਲੀ ਮਿਰਚ ਦੇ ਨਾਲ ਕੋਸਾ ਦੁੱਧ ਪੀਣ ਨਾਲ ਜੁਕਾਮ ਤੋਂ ਰਾਹ ਮਿਲਦੀ ਹੈ। ਖਾਂਸੀ ਹੋਣ ਦੀ ਸੂਰਤ ਵਿੱਚ ਇਸਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਬਵਾਸੀਰ ਦੀ ਬਿਮਾਰੀ ਤੋਂ ਵੀ ਰਾਹਤ ਬਹੁਤ ਮਿਲਦੀ ਹੈ। ਕਾਲੀ ਮਿਰਚ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਕਾਲੀ ਮਿਰਚ ਦੇ ਸੇਵਨ ਨਾਲ ਪੇਟ ਦੀ ਗੈਸ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ। —PTC News

Related Post