ਘਰ ਦੇ ਨੇੜੇ ਮਿਲੀ 6 ਸਾਲਾ ਬਾਲੜੀ ਦੀ ਲਾਸ਼, ਜਬਰ ਜਨਾਹ ਦਾ ਸ਼ੱਕ

By  Jasmeet Singh May 7th 2022 05:50 PM -- Updated: May 7th 2022 05:52 PM

ਗੁਰੂਗ੍ਰਾਮ, 7 ਮਈ: ਆਈ.ਐਮ.ਟੀ. ਮਾਨੇਸਰ ਇਲਾਕੇ 'ਚ 6 ਸਾਲਾ ਬਾਲੜੀ ਦੀ ਲਾਸ਼ ਮਿਲੀ ਹੈ ਤੇ ਜਿਸ ਦੇ ਸਰੀਰ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨਾਂ ਵੀ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਾਲੜੀ ਦੇ ਘਰ ਤੋਂ ਕੁਝ ਮੀਟਰ ਦੂਰ ਇੱਕ ਇੱਟਾਂ ਦੇ ਢੇਰ ਕੋਲ ਉਸਦੀ ਲਾਸ਼ ਮਿਲੀ, ਬਾਲੜੀ ਦਾ ਪਰਿਵਾਰ ਕਿਰਾਏ 'ਤੇ ਰਹਿੰਦਾ। ਇਹ ਵੀ ਪੜ੍ਹੋ: 8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ ਪੁਲਿਸ ਨੇ ਬਾਲੜੀ ਨਾਲ ਜਬਰ ਜਨਾਹ ਤੋਂ ਇਨਕਾਰ ਨਹੀਂ ਕੀਤਾ ਹੈ ਪਰ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਨੇ ਆਈ.ਐਮ.ਟੀ. ਮਾਨੇਸਰ ਪੁਲਿਸ ਸਟੇਸ਼ਨ 'ਚ ਹੱਤਿਆ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਸੇ ਮੁਹੱਲੇ ਦੇ ਇੱਕ ਲੜਕੇ ਨੂੰ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਸ਼ਿਕਾਇਤ ਮੁਤਾਬਕ ਪੀੜਤਾ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਇਕ ਫੈਕਟਰੀ 'ਚ ਕੰਮ ਕਰਦਾ ਹੈ। ਪਿਤਾ ਨੇ ਦੱਸਿਆ ਕਿ ਮੇਰੀ ਦੋ ਧੀਆਂ ਹਨ। ਮੇਰੀ ਛੋਟੀ ਧੀ ਨੇ ਮੈਨੂੰ ਫਰੂਟੀ ਖਰੀਦਣ ਲਈ 10 ਰੁਪਏ ਦੇਣ ਲਈ ਕਿਹਾ। ਮੈਂ ਉਸ ਨੂੰ ਪੈਸੇ ਦੇ ਦਿੱਤੇ ਅਤੇ ਉਹ ਬਾਹਰ ਚਲੀ ਗਈ ਪਰ ਦੇਰ ਤੱਕ ਵਾਪਸ ਨਹੀਂ ਆਈ। ਬਾਅਦ ਵਿਚ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਕਈ ਘੰਟਿਆਂ ਦੀ ਭਾਲ ਮਗਰੋਂ, ਸਾਨੂੰ ਇੱਟਾਂ ਦੇ ਢੇਰ ਕੋਲ ਉਸਦੀ ਲਾਸ਼ ਮਿਲੀ। ਜਿਸ ਤੋਂ ਬਾਅਦ ਅਸੀਂ ਫਿਰ ਪੁਲਿਸ ਨੂੰ ਸੂਚਿਤ ਕੀਤਾ।" ਪਿਤਾ ਦਾ ਕਹਿਣਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਕ ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਸਿਰ, ਅੱਖਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਹ ਵੀ ਪੜ੍ਹੋ: ਪੰਜਾਬ ਦੀ ਸੱਤਾ ਪੰਜਾਬ ਤੋਂ ਬਾਹਰੋਂ ਚੱਲਦੀ ਹੈ : ਅਨੁਰਾਗ ਠਾਕੁਰ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਜਲਦੀ ਹੀ ਵੇਰਵੇ ਸਾਂਝੇ ਕਰਾਂਗੇ। ਫਿਲਹਾਲ ਅਸੀਂ ਸ਼ੱਕੀ ਲੜਕੇ ਤੋਂ ਵੇਰਵੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੋਕਸੋ ਐਕਟ ਦੀਆਂ ਧਾਰਾਵਾਂ ਤਾਂ ਹੀ ਜੋੜੀਆਂ ਜਾਣਗੀਆਂ ਜੇਕਰ ਡਾਕਟਰ ਪੋਸਟ ਮਾਰਟਮ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਕਰਦਾ ਹੈ। -PTC News

Related Post