Advertisment

8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ

author-image
Ravinder Singh
Updated On
New Update
8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ
Advertisment
ਅੰਮ੍ਰਿਤਸਰ : ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ 8 ਮਈ ਦਿਨ ਐਤਵਾਰ ਨੂੰ ਹੋਵੇਗੀ। ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਸਰਬਜੀਤ ਸਿੰਘ ਵਿਚਕਾਰ ਸਖ਼ਤ ਟੱਕਰ ਹੋਣ ਦੀ ਸੰਭਾਵਨਾ ਹੈ। 517 ਮੈਂਬਰਾਂ ਦੇ ਹਾਊਸ ਵੱਲੋਂ ਬੇਲੇਟ ਪੇਪਰ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਡਾਕਟਰ ਇੰਦਰਬੀਰ ਨਿੱਜਰ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ।
Advertisment
8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣਸਕਰੀਨਿੰਗ ਕਮੇਟੀ ਵੱਲੋਂ ਸੰਵਿਧਾਨ ਅਨੁਸਾਰ ਹਰ ਮੈਂਬਰ ਦੀ ਜਾਂਚ ਕੀਤੀ ਜਾਵੇਗੀ। ਸਕਰੀਨਿੰਗ ਕਮੇਟੀ ਕੋਲੋਂ ਐਨਓਸੀ ਮਿਲਣ ਤੋਂ ਬਾਅਦ ਹੀ ਮੈਂਬਰ ਵੋਟ ਪਾ ਸਕਣਗੇ। ਸਵੇਰੇ 11 ਵਜੇ ਅਰਦਾਸ ਉਪਰੰਤ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਵੋਟਿੰਗ ਪ੍ਰਕਿਰਿਆ 4 ਵਜੇ ਤਕ ਹੋਵੇਗੀ। 4.30 ਵਜੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ 5.30 ਵਜੇ ਤਕ ਨਤੀਜੇ ਆਉਣਗੇ। 8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੇ ਦੇਹਾਂਤ ਤੋਂ ਬਾਅਦ 60 ਦਿਨਾਂ ਵਿੱਚ ਚੋਣ ਕਰਵਾਉਣੀ ਜ਼ਰੂਰੀ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਿਰਫ ਅੰਮ੍ਰਿਤਧਾਰੀ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੇ ਦਿੱਤੇ ਨਿਰਦੇਸ਼ ਹਨ। ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸੈਕਟਰੀ ਨੇ ਦੱਸਿਆ ਕਿ 8 ਮਈ ਨੂੰ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਸਵੇਰੇ 11 ਵਜੇ ਅਰਦਾਸ ਉਪਰੰਤ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਵੋਟਿੰਗ ਪ੍ਰਕਿਰਿਆ 4.30 ਵਜੇ ਤੱਕ ਚੱਲੇਗੀ। ਇਸ ਤੋਂ ਇਲਾਵਾ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਪ੍ਰਕਿਰਿਆ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਿੰਗ ਪ੍ਰਕਿਰਿਆ ਮੌਕੇ ਹਰ ਮੈਂਬਰ ਦੀ ਚੈਕਿੰਗ ਹੋਵੇਗੀ। 8 ਮਈ ਨੂੰ ਹੋਵੇਗੀ ਚੀਫ ਦੀਵਾਨ ਦੇ ਪ੍ਰਧਾਨ ਦੀ ਚੋਣਜ਼ਿਕਰਯੋਗ ਹੈ ਕਿ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਚੋਣ ਲਈ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਨ੍ਹਾਂ ਆਪਣਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਧਿਕਾਰੀ ਪ੍ਰੋ. ਵਰਿਆਮ ਸਿੰਘ, ਹਰਜੀਤ ਸਿੰਘ ਤਰਨ ਤਾਰਨ ਅਤੇ ਨਰਿੰਦਰ ਸਿੰਘ ਖੁਰਾਣਾ ਨੂੰ ਸੌਂਪੇ ਸਨ। publive-image ਇਹ ਵੀ ਪੜ੍ਹੋ : ਝਾਰਖੰਡ ਦੇ ਜਮਸ਼ੇਦਪੁਰ ਟਾਟਾ ਸਟੀਲ ਕੋਕ ਪਲਾਂਟ 'ਚ ਧਮਾਕਾ, ਤਿੰਨ ਕਰਮਚਾਰੀ ਜ਼ਖਮੀ-
punjabinews latestnews president election chiefdiwan inderbirsinghnijjar sarabjitsingh
Advertisment

Stay updated with the latest news headlines.

Follow us:
Advertisment