ਕਾਰ 'ਚ ਮਿਲੀ ਨੌਜਵਾਨ ਦੀ ਲਾਸ਼, ਲੋਕਾਂ 'ਚ ਬਣਿਆ ਸਹਿਮ ਦਾ ਮਾਹੌਲ ,ਪੜਤਾਲ 'ਚ ਜੁਟੀ ਪੁਲਿਸ

By  Jagroop Kaur April 24th 2021 11:06 PM

ਸ਼ਨੀਵਾਰ ਦੀ ਸ਼ਾਮ ਸੁਨਾਮ ਰੋਡ ’ਤੇ ਇਕ ਮਾਰੂਤੀ 800 ਕਾਰ ’ਚੋਂ ਭੇਤਭਰੇ ਹਾਲਾਤਾਂ ’ਚ ਨੌਜਵਾਨ ਦੀ ਲਾਸ਼ ਮਿਲਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਵਾਰਿਸ ਹਾਲਤ ’ਚ ਸੜਕ ਕੰਢੇ ਖੜ੍ਹੀ ਕਾਰ 'ਚ ਉਸਦੀ ਅਗਲੀ ਸੀਟ ’ਤੇ ਪਈ ਨੌਜਵਾਨ ਦੀ ਲਾਸ਼ ਸਬੰਧੀ ਸਥਾਨਕ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ,ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

Read More :ਨੌਕਰੀਪੇਸ਼ਾ ਲੋਕਾਂ ਨੂੰ ਮਿਲੀ ਸੌਗਾਤ,10 ਮਿੰਟ ਵਾਧੂ ਕੰਮ ਕਰਨ ‘ਤੇ ਦੇਣੀ ਹੋਵੇਗੀ 30 ਮਿੰਟ…

ਏ. ਐੱਸ. ਆਈ. ਭੋਲਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ ਹਨ। ਜਾਂਚ ਕਰਨ ’ਤੇ ਨੌਜਵਾਨ ਮ੍ਰਿਤਕ ਪਾਇਆ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਸ਼ਨਾਖਤ ਕਰਨ ਲਈ ਲਾਸ਼ ਨੂੰ ਸੰਗਰੂਰ ਵਿਖੇ ਮੌਰਚਰੀ ’ਚ ਰਖਵਾਇਆ ਹੈ।

Read More :ਲੌਕਡਾਉਂਨ ‘ਚ ਸ਼ਰਾਬ ਨਾ ਮਿਲੀ ਤਾਂ ਪੀਤਾ ਸੈਨੀਟਾਈਜ਼ਰ, 7 ਲੋਕਾਂ ਨੇ ਗਵਾਈ ਜਾਨ

ਕਾਰ ਕਿਸ ਵਿਅਕਤੀ ਦੀ ਹੈ ਤੇ ਇੱਥੇ ਕਾਰ ਨੂੰ ਕੌਣ ਖੜ੍ਹਾ ਕੇ ਗਿਆ ਹੈ ਤੇ ਆਖਰਕਾਰ ਨੌਜਵਾਨ ਦੀ ਮੌਤ ਦੇ ਪਿੱਛੇ ਕਾਰਣ ਕੀ ਰਿਹਾ ਹੋਵੇਗਾ। ਇਸ ਸਬੰਧੀ ਪੁਲਿਸ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਨੌਜਵਾਨ ਕੌਣ ਹੈ ਅਤੇ ਇਸ ਦੀ ਮੌਤ ਦੀ ਵਜ੍ਹਾ ਕੀ ਹੈ।

Related Post