ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ, ਸੈਲਫੀਆਂ ਲੈਣ ਲੱਗੇ ਲੋਕ (ਤਸਵੀਰਾਂ)

By  Jashan A November 27th 2019 12:13 PM

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ, ਸੈਲਫੀਆਂ ਲੈਣ ਲੱਗੇ ਲੋਕ (ਤਸਵੀਰਾਂ),ਰੋਪੜ: ਆਪਣੀ ਬਾਕਮਾਲ ਐਕਟਿੰਗ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਅੱਜ ਰੋਪੜ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਉਹ ਮਨਾਲੀ ਜਾ ਰਹੇ ਸਨ ਕਿ ਰੋਪੜ ਵਿਖੇ ਹੈਰੀਟੇਜ ਹਵੇਲੀ ਰੁਕ ਕੇ ਉਹਨਾਂ ਨੇ ਬਰੇਕਫਾਸ਼ਟ ਕੀਤਾ।

Amitabh Bachchan ਇਸ ਦੌਰਾਨ ਬਿਗ ਬੀ ਦੀ ਇਕ ਝਲਕ ਦੇਖਣ ਦੇ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਅਮਿਤਾਭ ਬੱਚਨ ਦੇ ਨਾਲ ਫੋਟੋ ਖਿਚਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੁਰੱਖਿਆਕਰਮੀਆਂ ਨੇ ਕਿਸੇ ਨੂੰ ਨਜ਼ਦੀਕ ਨਹੀਂ ਆਉਣ ਦਿੱਤਾ।

ਹੋਰ ਪੜ੍ਹੋ:ਕੈਨੇਡਾ ਦੇ ਸਰੀ 'ਚ ਜਲੰਧਰ ਦੀ ਲੜਕੀ ਦਾ ਕਤਲ, ਪਰਿਵਾਰ 'ਚ ਸੋਗ ਦੀ ਲਹਿਰ

Amitabh Bachchan ਪਰ ਲੋਕਾਂ ਵੱਲੋਂ ਜੋ ਬਿਗ ਬੀ ਲਈ ਪਿਆਰ ਹੈ ਉਹ ਸਾਫ ਝਲਕ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਬਾਲੀਵੁੱਡ ਦੇ ਮਹਾਨ ਅਦਾਕਾਰ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਘਰ ਕਰ ਰੱਖਿਆ ਹੈ। ਉਹ ਜਿਥੇ ਵੀ ਜਾਂਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਨੂੰ ਪਿਆਰ ਮਿਲਦਾ ਹੈ।

-PTC News

Related Post