ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ, ਸੈਲਫੀਆਂ ਲੈਣ ਲੱਗੇ ਲੋਕ (ਤਸਵੀਰਾਂ)
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ, ਸੈਲਫੀਆਂ ਲੈਣ ਲੱਗੇ ਲੋਕ (ਤਸਵੀਰਾਂ),ਰੋਪੜ: ਆਪਣੀ ਬਾਕਮਾਲ ਐਕਟਿੰਗ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਅੱਜ ਰੋਪੜ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਉਹ ਮਨਾਲੀ ਜਾ ਰਹੇ ਸਨ ਕਿ ਰੋਪੜ ਵਿਖੇ ਹੈਰੀਟੇਜ ਹਵੇਲੀ ਰੁਕ ਕੇ ਉਹਨਾਂ ਨੇ ਬਰੇਕਫਾਸ਼ਟ ਕੀਤਾ। ਇਸ ਦੌਰਾਨ ਬਿਗ ਬੀ ਦੀ ਇਕ ਝਲਕ ਦੇਖਣ ਦੇ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਅਮਿਤਾਭ ਬੱਚਨ ਦੇ ਨਾਲ ਫੋਟੋ ਖਿਚਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੁਰੱਖਿਆਕਰਮੀਆਂ ਨੇ ਕਿਸੇ ਨੂੰ ਨਜ਼ਦੀਕ ਨਹੀਂ ਆਉਣ ਦਿੱਤਾ। ਹੋਰ ਪੜ੍ਹੋ:ਕੈਨੇਡਾ ਦੇ ਸਰੀ 'ਚ ਜਲੰਧਰ ਦੀ ਲੜਕੀ ਦਾ ਕਤਲ, ਪਰਿਵਾਰ 'ਚ ਸੋਗ ਦੀ ਲਹਿਰ ਪਰ ਲੋਕਾਂ ਵੱਲੋਂ ਜੋ ਬਿਗ ਬੀ ਲਈ ਪਿਆਰ ਹੈ ਉਹ ਸਾਫ ਝਲਕ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਬਾਲੀਵੁੱਡ ਦੇ ਮਹਾਨ ਅਦਾਕਾਰ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਘਰ ਕਰ ਰੱਖਿਆ ਹੈ। ਉਹ ਜਿਥੇ ਵੀ ਜਾਂਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਨੂੰ ਪਿਆਰ ਮਿਲਦਾ ਹੈ। -PTC News