ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਇੰਝ ਕਰ ਰਹੇ ਨੇ ਯਾਦ

By  Jashan A October 6th 2019 01:38 PM

ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਇੰਝ ਕਰ ਰਹੇ ਨੇ ਯਾਦ,ਨਵੀਂ ਦਿੱਲੀ: ਮਰਹੂਮ ਅਦਾਕਾਰ ਵਿਨੋਦ ਖੰਨਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ 'ਚ ਪੰਜਾਬੀ ਪਰਿਵਾਰ 'ਚ ਹੋਇਆ ਅਤੇ ਭਾਰਤ-ਪਾਕਿ ਵੰਡ ਸਮੇਂ ਇਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ। https://twitter.com/abhisheik4u/status/1180753366420344838?s=20 ਤੁਹਾਨੂੰ ਦੱਸ ਦਈਏ ਕਿ ਵਿਨੋਦ ਖੰਨਾ ਅਜਿਹੇ ਅਦਾਕਾਰ ਸਨ, ਜਿਨ੍ਹਾਂ ਨੇ ਹੀਰੋ ਅਤੇ ਵਿਲੇਨ ਦੋਹਾਂ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਬਖੂਬੀ ਨਿਭਾਇਆ ਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਜਿਸ ਦੌਰਾਨ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ ਰਹੀ ਲੋਕ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਨ। https://twitter.com/AIRSasaram/status/1180668685893062656?s=20 ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਠੀਕ ਠਾਕ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਵਿਨੋਦ ਖੰਨਾ ਨੇ ਆਪਣੇ ਕਰੀਅਰ ‘ਚ 150 ਤੋਂ ਵੀ ਵੱਧ ਫ਼ਿਲਮਾਂ ਦਿੱਤੀਆਂ ਹਨ।ਵਿਨੋਦ ਨੇ 1968 'ਚ ਵਿਲੇਨ ਦੇ ਤੌਰ 'ਤੇ ਫਿਲਮਾਂ 'ਚ ਕਦਮ ਰੱਖਿਆ। ਫਿਲਮਾਂ ਤੋਂ ਕਾਫੀ ਸ਼ੋਹਰਤ ਮਿਲਣ ਤੋਂ ਬਾਅਦ ਵਿਨੋਦ ਨੇ ਸਟਾਰਡਮ ਨੂੰ ਠੁੱਕਰਾ ਕੇ ਅਧਿਆਤਮ ਵੱਲ ਰੁੱਖ ਕੀਤਾ। ਹੋਰ ਪੜ੍ਹੋ: ਪੰਜਾਬ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਮਿਠਾਈਆਂ ਦੀ ਜਗ੍ਹਾ ਭੇਂਟ ਕੀਤੇ ਕੋਲਿਆਂ ਦੇ ਡੱਬੇ, ਦੇਖੋ ਤਸਵੀਰਾਂ ਉਹ ਅਧਿਆਤਮਕ ਗੁਰੂ ਓਸ਼ੋ ਤੋਂ ਵੀ ਪ੍ਰਭਾਵਿਤ ਹੋ ਕੇ ਆਪਣਾ ਸ਼ਾਨਦਾਰ ਕਰੀਅਰ ਛੱਡ ਕੇ 1975 'ਚ ਰਜਨੀਸ਼ ਆਸ਼ਰਮ ‘ਚ ਸੰਨਿਆਸੀ ਬਣ ਗਏ। ਉੱਥੇ ਵਿਨੋਦ ਖੰਨਾ 4-5 ਸਾਲ ਰਹੇ ਤੇ ਅਮਰੀਕਾ ‘ਚ ਓਸ਼ੋ ਦੇ ਪਰਸਨਲ ਗਾਰਡਨ ਦੇ ਮਾਲੀ ਵੀ ਰਹੇ ਅਤੇ ਟਾਇਲਟ ਵੀ ਸਾਫ਼ ਕੀਤੇ। https://twitter.com/spiceofi/status/1180739820144009217?s=20 ਫਿਰ ਉਨ੍ਹਾਂ ਨੇ ਅਚਾਨਕ ਛੇ ਸਾਲ ਬਾਅਦ ਫਿਰ ਤੋਂ ਫਿਲਮਾਂ 'ਚ ਵਾਪਸੀ ਕੀਤੀ ਪਰ ਦੂਜੀ ਪਾਰੀ 'ਚ ਉਨ੍ਹਾਂ ਦੀਆਂ ਫਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਸਕੀਆਂ।1997 'ਚ ਫਿਲਮਾਂ ਦੇ ਆਫਰ ਘੱਟ ਮਿਲਣ ਤੋਂ ਬਾਅਦ ਵਿਨੋਦ ਨੇ ਰਾਜਨੀਤੀ 'ਚ ਵੀ ਕਦਮ ਰੱਖ ਕੇ ਭਾਜਪਾ ਦਾ ਹੱਥ ਫੜਿਆ ਅਤੇ ਗੁਰਦਾਸਪੁਰ ਤੋਂ 4 ਵਾਰ ਸੰਸਦ ਮੈਂਬਰ ਵੀ ਚੁਣੇ ਗਏ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਉਹ ਕੇਂਦਰੀ ਸੰਸਕ੍ਰਿਤੀ ਅਤੇ ਟੂਰਿਸਟ ਅਤੇ ਵਿਦੇਸ਼ ਰਾਜ ਮੰਤਰੀ ਵੀ ਰਹੇ ਸਨ। 7 ਅਪ੍ਰੈਲ 2017 ‘ਚ ਕੈਂਸਰ ਦੇ ਕਾਰਨ ਵਿਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। -PTC News

Related Post