ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵਿੱਚ ਪਿਆਰ ਨੇ ਦਿੱਤੀ ਦਸਤਕ ,ਇਸ ਹੀਰੋ ਨੂੰ ਕਰ ਰਹੀ ਹੈ ਡੇਟ

By  Shanker Badra October 27th 2018 10:00 PM -- Updated: October 27th 2018 10:02 PM

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵਿੱਚ ਪਿਆਰ ਨੇ ਦਿੱਤੀ ਦਸਤਕ ,ਇਸ ਹੀਰੋ ਨੂੰ ਕਰ ਰਹੀ ਹੈ ਡੇਟ:ਬਾਲੀਵੁੱਡ ਅਦਾਕਾਰਾ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਬੇਸ਼ੱਕ ਫਿਲਮਾਂ ਤੋਂ ਦੂਰ ਰਹਿੰਦੀ ਹਨ ਪਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹਨ।ਸੁਸ਼ਮਿਤਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਫ਼ੋਟੋ ਅਤੇ ਵੀਡਿਓ ਸਾਂਝੀ ਕਰਦੀ ਹੀ ਰਹਿੰਦੀ ਹਨ।ਹੁਣ ਬਾਲੀਵੁੱਡ ਦੀ ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵਿੱਚ ਪਿਆਰ ਨੇ ਦਸਤਕ ਦੇ ਦਿੱਤੀ ਹੈ,ਜਿਸ ਦਾ ਇਸ਼ਾਰਾ ਉਨ੍ਹਾਂ ਵੱਲੋਂ ਇੰਸਟਾਗ੍ਰਾਮ 'ਤੇ ਪਾਈ ਪੋਸਟ ਕਰ ਰਹੀ ਹੈ।ਇਹ ਸ਼ਖ‍ਸ ਕੋਈ ਹੋਰ ਨਹੀਂ ਬਲ‍ਕਿ ਮਾਡਲ ਰੋਹਮਨ ਸ਼ਾਲ ਹਨ।Bollywood actress Sushmita Sen Taj Mahal with Rumoured Boyfriend Rohman Shawlਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਸੁਸ਼ਮਿਤਾ ਸੇਨ ਅਤੇ ਮਾਡਲ ਰੋਹਮਨ ਸ਼ਾਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।ਜਿਸ ਤੋਂ ਬਾਅਦ ਸੁਸ਼ਮਿਤਾ ਤੇ ਰੋਹਮਨ ਵਿਚਾਲੇ ਅਫ਼ੇਅਰ ਦੀਆਂ ਖ਼ਬਰਾਂ ਉੱਡ ਗਈਆਂ ਹਨ।ਉਥੇ ਹੀ ਹੁਣ ਸੁਸ਼ਮਿਤਾ ਨੇ ਆਪਣੇ ਇਸ ਕਰੀਬੀ ਦੋਸਤ ਨਾਲ ਇੱਕ ਫ਼ੋਟੋ ਪੋਸਟ ਕੀਤੀ ਹੈ,ਜਿਸ ਦਾ ਕੈਪਸ਼ਨ ਦੋਹਾਂ ਦੇ ਰਿਸ਼ਤੇ ਦੀ ਗਵਾਹੀ ਦੇ ਰਿਹਾ ਹੈ।Bollywood actress Sushmita Sen Taj Mahal with Rumoured Boyfriend Rohman Shawlਸੁਸ਼ਮਿਤਾ ਸੇਨ ਨੇ ਇੰਸਟਾਗ੍ਰਾਮ 'ਤੇ ਤਾਜ ਮਹਿਲ ਦੇ ਬਾਹਰ ਫ਼ੋਟੋ ਖਿੱਚਵਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਹੈ,ਜਿਸ ਵਿੱਚ ਉਨ੍ਹਾਂ ਨੇ 'ਲਵ ਆਫ਼ ਲਾਈਫ਼' ਦਾ ਕੈਪਸ਼ਨ ਦਿੱਤਾ ਹੈ।ਸੁਸ਼ਮਿਤਾ ਦਾ ਇਹ ਕੈਪਸ਼ਨ ਕਿਤੇ ਨਾ ਕਿਤੇ ਉਨ੍ਹਾਂ ਦੇ ਅਤੇ ਰੋਹਮਨ ਦੇ ਰਿਸ਼ਤੇ ਵੱਲ ਵੀ ਇਸ਼ਾਰਾ ਕਰ ਰਿਹਾ ਹੈ।Bollywood actress Sushmita Sen Taj Mahal with Rumoured Boyfriend Rohman Shawlਜਾਣਕਾਰੀ ਮੁਤਾਬਿਕ ਸੁਸ਼‍ਮਿਤਾ ਸੇਨ ਅਤੇ ਰੋਹਮਨ ਸ਼ਾਲ ਅਗਸਤ ਵਿੱਚ ਮੁੰਬਈ ਵਿੱਚ ਇੱਕ ਫ਼ੈਸ਼ਨ ਈਵੈਂਟ ਵਿੱਚ ਮਿਲੇ ਸਨ ਅਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ।ਉਦੋਂ ਤੋਂ ਦੋਨੋਂ ਟੱਚ ਵਿੱਚ ਹਨ।ਖਬਰਾਂ ਤਾਂ ਇੱਥੇ ਤੱਕ ਹਨ ਕਿ ਹੁਣ ਇਨ੍ਹਾਂ ਦੋਨਾਂ ਦੀ ਦੋਸ‍ਤੀ ਹੌਲੀ -ਹੌਲੀ ਪ‍ਿਆਰ ਵਿੱਚ ਬਦਲ ਰਹੀ ਹੈ।ਨਾਲ ਹੀ ਮਾਡਲ ਦਾ ਸੁਸ਼ਮਿਤਾ ਦੇ ਘਰ ਉੱਤੇ ਆਉਣਾ -ਜਾਣਾ ਲੱਗਾ ਰਹਿੰਦਾ ਹੈ ਅਤੇ ਸੁਸ਼ਮਿਤਾ ਦੀਆਂ ਬੇਟੀਆਂ ਰਿਨੀ ਅਤੇ ਅਲੀਸ਼ਾ ਵੀ ਉਨ੍ਹਾਂ ਨੂੰ ਪਸੰਦ ਕਰਦੀਆਂ ਹਨ।Bollywood actress Sushmita Sen Taj Mahal with Rumoured Boyfriend Rohman Shawlਜ਼ਿਕਰਯੋਗ ਹੈ ਕਿ ਸੁਸ਼ਮਿਤਾ 42 ਸਾਲ ਦੀ ਹੈ ਜਦਕਿ ਰੋਹਮਨ 27 ਸਾਲ ਦੇ ਹਨ ਅਤੇ ਦੋਹਾਂ ਦੀ ਉਮਰ ਵਿੱਚ 15 ਸਾਲ ਦਾ ਫ਼ਰਕ ਹੈ।ਫ਼ਿਲਹਾਲ ਦੋਹਾਂ ਦੇ ਰਿਸ਼ਤੇ ਦਾ ਸੱਚ ਕੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। -PTCNews

Related Post