ਬਾਲੀਵੁੱਡ ਦੇ 'ਕਿੰਗ ਸ਼ਾਹਰੁਖ ਖ਼ਾਨ ਦੀ ਫਿਲਮ 'ਜ਼ੀਰੋ ਨੂੰ ਲੈ ਕੇ ਛਿੜਿਆ ਵਿਵਾਦ ,ਮੁੰਬਈ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ

By  Shanker Badra November 12th 2018 04:05 PM -- Updated: November 12th 2018 04:10 PM

ਬਾਲੀਵੁੱਡ ਦੇ 'ਕਿੰਗ ਸ਼ਾਹਰੁਖ ਖ਼ਾਨ ਦੀ ਫਿਲਮ 'ਜ਼ੀਰੋ ਨੂੰ ਲੈ ਕੇ ਛਿੜਿਆ ਵਿਵਾਦ ,ਮੁੰਬਈ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ:ਮੁੰਬਈ : ਬਾਲੀਵੁੱਡ ਦੇ 'ਕਿੰਗ ਸ਼ਾਹਰੁਖ ਖ਼ਾਨ ਦੀ ਫਿਲਮ 'ਜ਼ੀਰੋ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।ਸ਼ਾਹਰੁਖ਼ ਖਾਨ ਦੀ ਫ਼ਿਲਮ ਜ਼ੀਰੋ ਖ਼ਿਲਾਫ਼ ਮੁੰਬਈ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ।ਇਸ ਦੌਰਾਨ ਪਟੀਸ਼ਨਕਰਤਾ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਫ਼ਿਲਮ 'ਚ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਵੱਲੋਂ ਵੱਲੋਂ ਫਿਲਮ ਦੇ ਇਸ ਸੀਨ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ। ਦਰਅਸਲ, ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਗਾਤਰਾ (ਕਿਰਪਾਨ) ਪਹਿਨਿਆ ਹੋਇਆ ਹੈ।ਇਸੇ ਪੋਸਟਰ 'ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ।ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਫ਼ਿਲਮ ਦੇ ਪੋਸਟਰ ਵਿਚ ਸ਼ਾਹਰੁਖ ਨੰਗੇ ਸਰੀਰ 'ਤੇ ਨੋਟਾਂ ਦਾ ਹਾਰ ਪਹਿਨੀ ਤੇ ਗਲ ਵਿਚ ਗਾਤਰਾ ਪਹਿਨੇ ਹੋਏ ਦਿਖਾਈ ਦੇ ਰਹੇ ਹਨ।ਗਾਤਰਾ ਜਾਂ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇਕ ਹੈ।ਇਸ ਨੂੰ ਮਜ਼ਾਕੀਆ ਤਰੀਕੇ ਵਿਚ ਦਿਖਾਏ ਜਾਣ 'ਤੇ ਸਿੱਖਾਂ ਨੂੰ ਇਤਰਾਜ਼ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆਖਦਿਆਂ ਸ਼ਾਹਰੁਖ ਅਤੇ ਫਿਲਮ ਡਾਇਰੈਕਟਰ ਨੂੰ ਚਿੱਠੀ ਲਿਖੀ ਗਈ ਸੀ ਤੇ ਉਨ੍ਹਾਂ ਦੀ ਦਿੱਲੀ ਦੇ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ ਪਰ ਬਾਅਦ 'ਚ ਕੰਪਨੀ ਵੱਲੋਂ ਸਿਰਸਾ ਨੂੰ ਟਵੀਟ ਕਰ ਇਸ ਮੁੱਦੇ ਵਿਚਾਰ ਬਾਰੇ ਵੀ ਕਿਹਾ ਗਿਆ ਸੀ। -PTCNews

Related Post